ਖਰੜ ਵਿੱਚ ਵੀ ਖੁੱਲ੍ਹਿਆ ਮੋਦੀ ਖਾਨਾ

ਪੰਜਾਬ ਵਿਕਾਸ ਪਾਰਟੀ ਨੇ ਲੋਕਾਂ ਨੂੰ ਸਸਤਾ ਅਤੇ ਵਧੀਆ ਰਾਸ਼ਨ ਮੁਹੱਈਆ ਕਰਵਾਉਣ ਲਈ ਸਟੋਰ ਖੋਲ੍ਹਿਆ
ਖਰੜ, 19 ਅਗਸਤ (ਸ਼ਮਿੰਦਰ ਸਿੰਘ) ਖਰੜ ਵਿਖੇ ਸ਼ੇਰੇ ਪੰਜਾਬ ਵਿਕਾਸ ਪਾਰਟੀ ਵਲੋਂ ਲੋਕਾਂ ਲਈ ਸਸਤਾ ਅਤੇ ਵਧੀਆ ਰਾਸ਼ਨ ਮੁਹੱਈਆ ਕਰਵਾਉਣ ਲਈ ਖਰੜ ਚੰਡੀਗੜ੍ਹ ਰੋਡ ਤੇ ਕਿਲਾ ਕਾਂਪਲੈਕਸ ਦੇ ਨੇੜੇ ਇੱਕ ਸਟੋਰ ਖੋਲ੍ਹਿਆ ਗਿਆ ਹੈ ਅਤੇ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਉਹਨਾਂ ਵਲੋਂ ਲੋਕਾਂ ਨੂੰ ਸਸਤਾ ਰਾਸ਼ਨ ਮੁਹਈਆ ਕਰਵਾਉਣ ਲਈ ਇਹ ਸਟੋਰ ਬਿਨਾ ਕਿਸੇ ਨਫੇ-ਨੁਕਸਾਨ ਦੇ ਚਲਾਇਆ ਜਾਵੇਗਾ| 
ਸਟੋਰ ਦੇ ਪ੍ਰਬੰਧਕ ਕੈਪਟਨ ਚਨਣ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਅਤੇ ਭ੍ਰਿਸ਼ਟਾਚਾਰ ਮੁਕਤ ਕਰਕੇ ਅਤੇ ਆਮ ਲੋਕਾਂ ਦੀ ਵੱਡੇ ਪੱਧਰ ਤੇ ਕੀਤੀ ਜਾਂਦੀ ਅਕਹਿ ਅਤੇ ਅਸਹਿ ਲੁੱਟ ਖਸੁੱਟ ਤੋਂ ਬਚਾ ਕੇ ਇਸ ਦੀ ਗੁਆਚੀ ਸ਼ਾਨ ਨੂੰ ਵਾਪਸ ਲਿਆਉਣ ਦੀ ਲੋੜ ਹੈ| ਉਹਨਾਂ ਕਿਹਾ ਕਿ ਸ਼ੇਰੇ ਪੰਜਾਬ ਵਿਕਾਸ ਪਾਰਟੀ ਵਲੋਂ ਅੱਜ ਨਿਮਾਣਾ ਕਦਮ ਚੁੱਕਿਆ ਜਾ ਰਿਹਾ ਹੈ| 
ਉਹਨਾਂ ਕਿਹਾ ਕਿ ਜਿਹੜੀ ਸੋ ਰੁਪਏ ਦੀ ਵਸਤੂ ਥੋਕ ਦੇ ਵਪਾਰੀ ਕੋਲੋਂ ਮਿਲਦੀ ਹੈ, ਲੋਕਾਂ ਤੱਕ ਪਹੁੰਚਣ ਤੇ ਉਸਦੀ ਕੀਮਤ ਕਈ ਗੁਣਾ ਵੱਧ ਜਾਂਦੀ ਹੈ| ਉਹਨਾਂ ਕਿਹਾ ਕਿ ਜਦੋਂ ਸੁਲਤਾਨਪੁਰ ਲੋਧੀ ਤੋਂ ਚਲਾਇਆ ਗੁਰੂ ਨਾਨਕ ਸਾਹਿਬ ਦਾ ਮੋਦੀ ਖਾਨਾ ਹਰ ਸ਼ਹਿਰ ਵਿੱਚ ਉਸੇ ਹੀ ਲੋਕ ਸੇਵਾ ਭਾਵਨਾ ਨਾਲ ਚਲਾਇਆ ਜਾਵੇਗਾ ਤਾਂ ਲੋਟੂ ਟੋਲੇ ਖੁਦ ਪਾਸੇ ਹੋ ਜਾਣਗੇ|  
ਇਸ ਮੌਕੇ ਕੁਲਦੀਪ ਸਿੰਘ ਵਿਰਕ (ਜਰਨਲ ਸੈਕਟਰੀ), ਜਨਮ ਬਰਾੜ (ਸ਼ੋਸ਼ਲ ਮੀਡਿਆ ਐਡਵਾਈਜ਼ਰ) ਅਤੇ ਸ਼ਹਿਰ ਦੇ ਹੋਰ ਪਤਵੰਤੇ ਮੌਜੂਦ  ਸਨ|

Leave a Reply

Your email address will not be published. Required fields are marked *