ਖਰੜ ਵਿੱਚ ਹੋਏ ਸੀ ਏ ਦੇ ਕਤਲ ਦਾ ਆਰੋਪੀ ਗੈਂਗਸਟਰ ਬਲਜੀਤ ਚੌਧਰੀ ਦੋ ਸਾਥੀਆਂ ਸਮੇਤ ਕਾਬੂ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਨੇ ਰਾਜਪੁਰਾ ਦਿੱਲੀ ਹਾਈਵੇ ਤੋਂ ਕੀਤਾ ਕਾਬੂ


ਐਸ ਏ ਐਸ ਨਗਰ, 13 ਅਕਤੂਬਰ (ਸ.ਬ.) ਬੀਤੇ ਦਿਨੀਂ ਖਰੜ ਦੇ ਜਨਤਾ ਚੌਂਕ ਤੇ ਸੀ ਏ ਅਰੁਣ ਸ਼ਰਮਾ ਦੇ ਘਰ ਵਿੰਚ ਦਾਖਿਲ ਹੋ ਕੇ ਉਸਦੀ ਕੁੱਟਮਾਰ ਕਰਨ ਅਤੇ ਉਸਦੇ ਗੋਲੀਆਂ ਮਾਰਨ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਗੈਂਗਸਟਰ ਬਲਜੀਤ ਸਿੰਘ ਨੂੰ ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈਲ ਵੱਲੋਂ ਰਾਜਪੁਰਾ ਦਿੱਲੀ ਹਾਈਗਵੇ ਤੋਂ ਕਾਬੂ ਕਰ ਲਿਆ ਗਿਆ ਹੈ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੇ ਏ ਆਈ ਜੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਗੈਂਗਸਟਰ ਬਲਜੀਤ ਚੌਧਰੀ ਦੇ ਨਾਲ ਉਸ ਦੇ ਦੋ ਸਾਥੀਆਂ ਗੁਰਪ੍ਰੀਤ ਸਿੰਘ ਉਰਫ਼ ਪੰਮਾ ਅਤੇ ਵਿਕਾਸ ਕੁਮਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ| ਉਸਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਧਾਰਾ 302, 307, 376 ਅਤੇ ਹੋਰ ਗੰਭੀਰ ਦੋਸ਼ਾਂ ਤਹਿਤ ਕਈ ਅਪਰਾਧਿਕ ਮਾਮਲੇ ਦਰਜ ਹਨ| ਬਲਜੀਤ ਸਿੰਘ ਪਿਛਲੇ ਸਮੇਂ ਦੌਰਾਨ ਵਿਦਿਆਰਥੀ ਜਥੇਬੰਦੀ ਪੋਸੂ ਦਾ ਸਰਗਰਮ ਆਗੂ ਰਿਹਾ ਹੈ| ਇਹਨਾਂ ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਦੇ ਫੇਜ਼-1 ਸਥਿਤ ਸਪੈਸ਼ਲ ਸੈਲ ਦੇ ਥਾਣੇ ਵਿੱਚ ਅਸਲਾ ਐਕਟ ਦੀ ਧਾਰਾ ਤਹਿਤ ਨਵਾਂ ਕੇਸ ਦਰਜ ਕੀਤਾ ਗਿਆ ਹੈ|
ਉਹਨਾਂ ਦਸਿਆ ਕਿ  ਗੁਪਤ ਸੂਚਨਾ ਮਿਲੀ ਸੀ ਕਿ  ਗੈਂਗਸਟਰ ਬਲਜੀਤ ਚੌਧਰੀ ਨੂੰ ਮੁਹਾਲੀ ਅਤੇ ਫਤਹਿਗੜ੍ਹ ਸਾਹਿਬ ਇਲਾਕੇ ਵਿੱਚ ਘੁੰਮਦੇ ਦੇਖਿਆ ਗਿਆ ਹੈ ਅਤੇ ਸੂਚਨਾ ਦੇ ਆਧਾਰ ਤੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਡੀ ਐਸ ਪੀ ਗੁਰਚਰਨ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਕਾਇਮ ਕੀਤੀਆਂ ਗਈਆਂ ਸਨ|
ਇਸ ਦੌਰਾਨ ਪੁਲੀਸ ਵਲੋਂ ਸਰਹੰਦ ਦਿੱਲੀ ਹਾਈਵੇ ਤੇ ਬਲਜੀਤ ਚੌਧਰੀ ਨੂੰ ਗੱਡੀ ਸਮੇਤ ਕਾਬੂ ਕਰ ਲਿਆ ਗਿਆ ਅਤੇ ਉਸ ਕੋਲੋ ਇੱਕ .32 ਬੋਰ ਪਿਸਟਲ ਸਮੇਤ 15 ਰੌਦ ਬਰਾਮਦ           ਹੋਏ|  ਡੀਐਸਪੀ ਗੁਰਚਰਨ ਸਿੰਘ ਨੇ ਦੱਸਿਆ ਕਿ ਬਲਜੀਤ ਚੌਧਰੀ ਆਪਣੈ ਦੋ ਹੋਰ ਸਾਥੀਆਂ ਗੁਰਪ੍ਰੀਤ ਸਿੰਘ ਉਰਫ ਪੰਮਾ ਅਤੇ ਵਿਕਾਸ ਕੁਮਾਰ ਕੋਲੋ ਅਸਲਾ ਲੈਣ ਲਈ ਰਾਜਪੁਰਾ ਜਾ ਰਿਹਾ ਸੀ ਅਤੇ ਉਸਤੋਂ ਬਾਅਦ ਉਸਨੇ ਦਿੱਲੀ ਵਾਲੇ ਪਾਸੇ ਨਿਕਲ ਜਾਣਾ ਸੀ| ਉਹਨਾਂ ਦੱਸਿਆ ਕਿ ਇਸ ਉਪਰੰਤ ਰਾਜਪੁਰਾ-ਦਿੱਲੀ ਹਾਈਵੇ ਤੇ ਗੁਰਪ੍ਰੀਤ ਸਿੰਘ ਉਰਫ ਪੰਮਾ ਪਿੰਡ ਮਸਤਗੜ ਜਿਲਾ ਮੁਹਾਲੀ ਅਤੇ ਵਿਕਾਸ ਕੁਮਾਰ ਵਾਸੀ ਡੱਡੂਮਾਂਜਰਾ ਸੈਕਟਰ 38 ਵੈਸਟ ਚੰਡੀਗੜ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜਿਨਾਂ ਕੋਲੋ ਇੱਕ .32 ਬੋਰ ਪਿਸਟਲ ਅਤੇ 5 ਜਿੰਦਾ ਰੌਦ ਬਰਾਮਦ ਕੀਤੇ ਗਏ ਹਨ| 
ਉਹਨਾਂ ਦੱਸਿਆ ਕਿ ਬਲਜੀਤ ਚੌਧਰੀ 16 ਤੋਂ ਵੱਧ ਕੇਸਾਂ ਵਿੱਚ ਭਗੌੜਾ ਸੀ ਅਤੇ ਪਿਛਲੇ ਕੁਝ ਸਮੇਂ ਵਿੱਚ ਇਸ ਨੇ ਟ੍ਰਾਈ ਸਿਟੀ ਵਿੱਚ ਕਈ ਸੰਗੀਨ ਜੁਰਮ ਕੀਤੇ ਹਨ ਜਿਸ ਵਿੱਚ ਖਰੜ ਦੇ ਜਨਤਾ ਚੌਂਕ ਦੇ ਰਹਿਣ ਵਾਲੇ ਪ੍ਰਸਿੱਧ ਸੀ.ਏ. ਅਰੁਣ ਸ਼ਰਮਾਂ ਤੇ ਹਮਲਾ ਕਰਕੇ ਉਸਦਾ ਕਤਲ ਕਰਨ ਤੋਂ ਬਾਅਦ ਫਰਾਰ ਹੋਣ ਦਾ ਬਹੁਚਰਚਿਤ ਮਾਮਲਾ ਅਤੇ ਸਰਕਾਰੀ ਹਸਪਤਾਲ, ਸੈਕਟਰ-32, ਚੰਡੀਗੜ ਨੇੜੇ ਫਾਇੰਰਿੰਗ ਕਰਕੇ ਇੱਕ ਵਿਅਕਤੀ ਨੂੰ ਜਖਮੀ ਕਰਨਾ ਅਤੇ ਸੈਕਟਰ-11, ਚੰਡੀਗੜ੍ਹ ਵਿੱਚ ਇੱਕ ਮਾਡਲ ਨਾਲ ਬਲਾਤਕਾਰ ਦਾ ਕੇਸ ਵੀ ਸ਼ਾਮਿਲ ਹੈ| 
ਉਹਨਾਂ ਦੱਸਿਆ ਕਿ ਇਹਨਾਂ ਤਿੰਨਾਂ ਨੂੰ ਅੰਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ 3 ਦਿਨਾਂ ਦਾ ਪੁਲੀਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਪੁਲੀਸ ਵਲੋਂ ਇਹਨਾਂ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ| 

Leave a Reply

Your email address will not be published. Required fields are marked *