ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਵੱਡੀਆਂ ਕੰਪਨੀਆਂ ਦੀ ਜਾਂਚ ਕੀਤੀ ਜਾਵੇ : ਵਿਨੀਤ ਵਰਮਾ

ਐਸ ਏ ਐਸ ਨਗਰ, 19 ਜੂਨ (ਸ.ਬ.) ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਵਿਨੀਤ ਵਰਮਾ ਨੇ ਡੀ ਸੀ ਮੁਹਾਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੁਹਾਲੀ ਜਿਲ੍ਹੇ ਵਿੱਚ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਵੱਡੀਆਂ ਕੰਪਨੀਆਂ ਅਤੇ ਵੱਡੇ ਬ੍ਰਾਂਡਾ ਦੀ ਵੀ ਜਾਂਚ ਕੀਤੀ ਜਾਵੇ|
ਆਪਣੇ ਪੱਤਰ ਵਿੱਚ ਵਿਨੀਤ ਵਰਮਾ ਨੇ ਲਿਖਿਆ ਹੈ ਕਿ ਮੁਹਾਲੀ ਜਿਲ੍ਹੇ ਵਿਚ ਪੀਜਾ ਹੱਟ, ਕੇ ਐਫ ਸੀ, ਡੋਮਿਨੋਜ ਕੰਪਨੀਆਂ ਵਲੋਂ ਜੰਕ ਫੂਡ ਵੇਚਿਆ ਜਾ ਰਿਹਾ ਹੈ, ਪਰ ਇਹਨਾਂ ਵਲੋਂ ਵੇਚੇ ਜਾਂਦੇ ਖਾਣ ਪੀਣ ਦੇ ਸਮਾਨ ਦੀ ਸਿਹਤ ਵਿਭਾਗ ਵਲੋਂ ਕਦੇ ਵੀ ਜਾਂਚ ਨਹੀਂ ਕੀਤੀ ਜਾਂਦੀ| ਕਈ ਵਾਰ ਇਹਨਾਂ ਦਾ ਖਾਣ ਪੀਣ ਦਾ ਸਮਾਨ ਖਰਾਬ ਨਿਕਲਣ ਦੀਆਂ ਸਿਕਾਇਤਾਂ ਵੀ ਮਿਲੀਆਂ ਹਨ| ਸਿਹਤ ਅਧਿਕਾਰੀਆਂ ਦੀ ਇਹਨਾਂ ਕੰਪਨੀਆਂ ਅਤੇ ਬ੍ਰਾਂਡਾ ਦੇ ਸਟੋਰਾਂ ਵਿੱਚ ਜਾ ਕੇ ਖਾਣ ਪੀਣ ਦਾ ਸਮਾਨ ਚੈਕ ਕਰਨ ਦੀ ਹਿੰਮਤ ਹੀ ਨਹੀਂ ਪੈਂਦੀ|
ਉਹਨਾਂ ਲਿਖਿਆ ਹੈ ਕਿ ਸਿਹਤ ਵਿਭਾਗ ਦੀ ਟੀਮ ਅਕਸਰ ਹੀ ਹਲਵਾਈਆਂ ਅਤੇ ਰੇਹੜੀ ਵਾਲਿਆਂ ਵਲੋਂ ਵੇਚੇ ਜਾਂਦੇ ਸਮਾਨ ਦੇ ਸੈਂਪਲ ਭਰ ਕੇ ਲੈ ਜਾਂਦੀ ਹੈ ਪਰ ਉਪਰੋਕਤ ਕੰਪਨੀਆਂ ਦੇ ਸਮਾਨ ਦੇ ਕਦੇ ਵੀ ਸੈਂਪਲ ਆਦਿ ਨਹੀਂ ਭਰੇ ਗਏ|
ਪੱਤਰ ਦੇ ਅੰਤ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਉਪਰੋਕਤ ਕੰਪਨੀਆਂ ਵਲੋਂ ਵੇਚੇ ਜਾਂਦੇ ਖਾਣ ਪੀਣ ਦੇ ਸਮਾਨ ਦੀ ਜਾਂਚ ਕਰਨ ਲਈ ਹਦਾਇਤਾਂ ਦਿੱਤੀਆਂ ਜਾਣ|

Leave a Reply

Your email address will not be published. Required fields are marked *