ਖਾਣ ਪੀਣ ਦਾ ਸਾਮਾਨ ਵੇਚਣ ਵਾਲੀਆਂ ਵੱਡੇ ਬ੍ਰਾਂਡਾਂ ਦੀਆਂ ਦੁਕਾਨਾਂ ਦੀ ਵੀ ਹੋਵੇ ਨਿਯਮਿਤ ਜਾਂਚ : ਵਿਨੀਤ ਵਰਮਾ

ਐਸ ਏ ਐਸ ਨਗਰ, 7 ਨਵੰਬਰ (ਸ.ਬ.) ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੁਹਾਲੀ ਜਿਲ੍ਹੇ ਵਿੱਚ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਵੱਡੇ ਬ੍ਰਾਂਡਾਂ ਦੀਆਂ ਦੁਕਾਨਾਂ ਦੀ ਵੀ ਨਿਯਮਿਤ ਜਾਂਚ ਕੀਤੀ ਜਾਵੇ|
ਆਪਣੇ ਪੱਤਰ ਵਿੱਚ ਸ੍ਰੀ ਵਿਨੀਤ ਵਰਮਾ ਨੇ ਲਿਖਿਆ ਹੈ ਕਿ ਅਕਸਰ ਹੀ ਵੇਖਣ ਵਿੱਚ ਆਉਂਦਾ ਹੈ ਕਿ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਛੋਟੀਆਂ ਦੁਕਾਨਾਂ ਦੀ ਤਾਂ ਪ੍ਰਸ਼ਾਸਨ ਵਲੋਂ ਫਿਰ ਵੀ ਕਦੇ ਕਦਾਰ ਚੈਕਿੰਗ ਕੀਤੀ ਜਾਂਦੀ ਹੈ ਪਰ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਵੱਡੇ ਬ੍ਰਾਂਡਾਂ ਦੀਆਂ ਦੁਕਾਨਾਂ ਦੀ ਕਦੇ ਵੀ ਜਾਂਚ ਨਹੀਂ ਕੀਤੀ ਜਾਂਦੀ ਜਦੋਂ ਕਿ ਇਹਨਾਂ ਵੱਡੇ ਬ੍ਰਾਂਡਾਂ ਖਿਲਾਫ ਵੀ ਕਈ ਵਾਰ ਗੈਰਮਿਆਰੀ ਅਤੇ ਘਟੀਆ ਖਾਣ ਪੀਣ ਦਾ ਸਮਾਨ ਵੇਚਣ ਦੀਆਂ ਸ਼ਿਕਾਇਤਾਂ ਮਿਲ ਚੁਕੀਆਂ ਹਨ| ਇਸਦੇ ਬਾਵਜੂਦ ਇਹਨਾਂ ਵੱਡੇ ਬ੍ਰਾਂਡਾਂ ਦੀ ਕਦੇ ਵੀ ਜਾਂਚ ਨਹੀਂ ਕੀਤੀ ਗਈ|
ਉਹਨਾਂ ਲਿਖਿਆ ਹੈ ਕਿ ਮੁਹਾਲੀ ਜਿਲ੍ਹੇ ਵਿੱਚ ਕੇ ਐਫ ਸੀ, ਮੈਕਡੋਨਲਡ, ਪੀਜਾ ਹੱਟ, ਡੋਮਿਨੋਸ ਅਤੇ ਹੋਰ ਵੱਡੇ ਬ੍ਰਾਂਡਾਂ ਵਲੋਂ ਖਾਣ ਪੀਣ ਦਾ ਸਮਾਨ ਵੇਚਿਆ ਜਾ ਰਿਹਾ ਹੈ| ਆਮ ਲੋਕ ਵੀ ਇਹਨਾਂ ਵੱਡੇ ਬ੍ਰਾਂਡਾਂ ਉਪਰ ਭਰੋਸਾ ਕਰਕੇ ਇਹਨਾਂ ਤੋਂ ਖਾਣ ਪੀਣ ਦਾ ਸਮਾਨ ਖਰੀਦ ਕੇ ਖਾਂਦੇ ਰਹਿੰਦੇ ਹਨ| ਪਿਛਲੇ ਸਾਲਾਂ ਦੌਰਾਨ ਇਹਨਾਂ ਵੱਡੇ ਬ੍ਰਾਂਡਾਂ ਖਿਲਾਫ ਵੀ ਸ਼ਿਕਾਇਤਾਂ ਮਿਲ ਚੁੱਕੀਆਂ ਹਨ ਕਿ ਇਹਨਾਂ ਨੇ ਗ੍ਰਾਹਕਾਂ ਨੂੰ ਗੈਰਮਿਆਰੀ ਸਮਾਨ ਦਿਤਾ ਹੈ| ਇਸ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਇਹਨਾਂ ਵੱਡੇ ਬ੍ਰਾਂਡਾਂ ਦੇ ਸਮਾਨ ਦੀ ਕਦੇ ਵੀ ਜਾਂਚ ਪੜਤਾਲ ਨਹੀਂ ਕੀਤੀ ਗਈ|
ਪੱਤਰ ਦੇ ਅੰਤ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਵੱਡੇ ਬ੍ਰਾਂਡਾਂ ਦੀ ਵੀ ਸਮੇਂ ਸਮੇਂ ਉਪਰ ਜਾਂਚ ਪੜਤਾਲ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਸਹੀ ਤਰੀਕੇ ਨਾਲ ਬਣਿਆ ਮਿਆਰੀ ਖਾਣ ਪੀਣ ਦਾ ਸਮਾਨ ਮਿਲ ਸਕੇ|

Leave a Reply

Your email address will not be published. Required fields are marked *