ਖਾਣ ਪੀਣ ਦੀਆਂ ਵਸਤਾਂ ਦੀ ਕੀਮਤ ਤੇ ਕਾਬੂ ਕਰਨ ਦੀ ਮੰਗ


ਐਸ ਏ ਐਸ ਨਗਰ, 27 ਅਕਤੂਬਰ (ਸ. ਬ.) ਦੀ ਕੰਜਿਊਮਰ ਪ੍ਰੋਟੈਕਸਨ ਫੈਡਰੇਸਨ ਐਸ Jੈ ਐਸ  ਨਗਰ ਦੇ ਪ੍ਰਧਾਨ ਇੰਜ. ਪੀ ਐਸ ਵਿਰਦੀ ਨੇ ਪੰਜਾਬ ਦੇ ਕੈਬਿਨਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸੂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਵਿਚ ਖਾਣ ਪੀਣ ਵਾਲੀਆਂ ਵਸਤੂਆਂ ਦੇ ਭਾਅ ਕੰਟਰੋਲ ਵਿਚ ਕੀਤੇ ਜਾਣ| 
ਇਸ ਪੱਤਰ ਵਿਚ ਸ੍ਰੀ ਵਿਰਦੀ ਨੇ ਲਿਖਿਆ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਜਿਥੇ ਹਰ ਸਮਾਨ ਮਹਿੰਗਾ ਹੋ ਗਿਆ ਹੈ, ਉਥੇ ਪੰਜਾਬ ਵਿਚ ਸਬਜੀਆਂ ਅਤੇ ਫਲਾਂ ਦੇ ਰੇਟ ਬਹੁਤ ਵੱਧ ਗਏ ਹਨ| ਆਲੂ ਤੇ ਪਿਆਜ ਅਤੇ ਹੋਰ ਸਬਜੀਆਂ ਬਹੁਤ ਮਹਿੰਗੇ ਭਾਅ ਤੇ ਵੇਚੇ ਜਾ ਰਹੇ ਹਨ, ਜਿਸ ਕਾਰਨ ਆਮ ਲੋਕਾਂ ਦੀ ਰਸੋਈ ਦਾ ਬਜਟ ਹਿਲ ਗਿਆ ਹੈ| 
ਉਹਨਾਂ ਲਿਖਿਆ ਹੈ ਕਿ ਆਲੂ ਅਤੇ ਪਿਆਜ ਜਮਾਂਖੋਰੀ ਕਰਕੇ ਕਾਫੀ ਮਹਿੰਗੇ ਵੇਚੇ ਜਾ ਰਹੇ ਹਨ, ਇਸ ਲਈ ਗੋਦਾਮਾਂ ਅਤੇ ਕੋਲਡ ਸਟੋਰਾਂ ਵਿਚ ਪਏ ਆਲੂ ਅਤੇ ਪਿਆਜ ਨੂੰ ਬਾਹਰ ਕਢਵਾਇਆ ਜਾਵੇ ਅਤੇ ਆਲੂ ਅਤੇ ਪਿਆਜ ਦੇ ਨਾਲ ਸਾਰੀਆਂ ਸਬਜੀਆਂ ਅਤੇ ਫਲਾਂ ਦੇ ਭਾਅ ਕੰਟਰੋਲ ਹੇਠ ਲਿਆਂਦੇ ਜਾਣ| 

Leave a Reply

Your email address will not be published. Required fields are marked *