ਖਾਨਪੁਰ ਵਿੱਚ ਪਈ ਨਗਰ ਕੌਂਸਲ ਖਰੜ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛਡਵਾ ਕੇ ਖੇਡ ਮੈਦਾਨ ਅਤੇ ਗੁਰਦੁਆਰਾ ਸਾਹਿਬ ਨੂੰ ਦਿੱਤੀ ਜਾਵੇ : ਹੈਪੀ

ਖਰੜ, 16 ਜੁਲਾਈ (ਸ਼ਮਿੰਦਰ ਸਿੰਘ) ਨਗਰ ਕੌਂਸਲ ਖਰੜ ਦੇ ਵਾਰਡ ਨੰਬਰ 1 ਦੇ ਪਿੰਡ ਖਾਨਪੁਰ ਦੇ ਵਸਨੀਕਾਂ ਵਲੋਂ ਇੰਦਰਜੀਤ ਸਿੰਘ ਹੈਪੀ ਦੀ ਅਗਵਾਈ ਹੇਠ ਐਸ.ਡੀ.ਐਮ. ਖਰੜ ਹਿਮਾਂਸ਼ੂੰ ਜੈਨ ਅਤੇ ਆਈ.ਏ.ਐਸ. ਨੂੰ ਮਿਲ ਕੇ ਪਿੰਡ ਵਿੱਚ ਨਜਾਇਜ ਕਬਜਾ ਛੁਡਵਾਉਣ ਲਈ ਮੰਗ ਪੱਤਰ ਦਿੱਤਾ ਗਿਆ|
ਪੱਤਰ ਵਿੱਚ  ਉਨ੍ਹਾਂ ਕਿਹਾ ਹੈ ਕਿ ਪਿੰਡ ਖਾਨਪੁਰ ਦੀ ਗ੍ਰਾਮ ਪੰਚਾਇਤ ਵਲੋਂ ਮਿਤੀ 26-4-1973 ਨੂੰ ਉਸ ਸਮੇਂ ਦੇ ਸਰਪੰਚ ਸਵਰਗੀ ਕਾਮਰੇਡ ਨਾਨਕ ਸਿੰਘ ਦੀ ਦੇਖ ਰੇਖ ਹੇਠ ਖਸਰਾ ਨੰ. 1145/ 651 ਰਕਬੇ ਨੂੰ ਖੇਡ ਮੈਦਾਨ ਘੋਸ਼ਿਤ ਕੀਤਾ ਗਿਆ ਸੀ| ਜੋ ਕਿ ਹੁਣ ਨਗਰ ਕੌਂਸਲ ਬਣਨ ਤੋਂ ਬਾਅਦ ਕੌਂਸਲ ਖਰੜ ਦੇ ਨਾਮ ਬੋਲਦਾ ਹੈ ਜਿਸਨੂੰ ਪਿੰਡ ਦੇ ਲੋਕ ਅਤੇ ਬੱਚੇ ਗੁਰਦੁਆਰਾ ਸਾਹਿਬ ਤੇ ਖੇਡਣ ਲਈ ਵਰਤਦੇ ਹਨ| ਉਨ੍ਹਾਂ ਦੱਸਿਆ ਕਿ ਇਸ ਰਕਬੇ ਵਿੱਚੋਂ ਕੁੱਝ ਹਿੱਸੇ ਤੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਵੱਲੋਂ ਨਾਜਾਇਜ਼ ਕਬਜ਼ਾ ਕਰਕੇ ਮਕਾਨ ਬਣਾਏ ਗਏ ਹਨ| 
ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਰਕਬੇ ਤੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਖਾਲੀ ਕਰਵਾਇਆ ਜਾਵੇ ਤਾਂ ਜੋ ਇਹ ਥਾਂ ਪਿੰਡ ਦੇ ਬੱਚਿਆਂ ਲਈ ਖੇਡ ਦੇ ਮੈਦਾਨ ਅਤੇ ਗੁਰਦੁਆਰਾ ਸਾਹਿਬ ਲਈ ਵਰਤੋਂ ਵਿੱਚ ਆ ਸਕੇ|

Leave a Reply

Your email address will not be published. Required fields are marked *