ਖਾਨ ਵਿੱਚ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਮਾਹਰਾਂ ਦੀ ਮਦਦ ਲਈ ਜਾਵੇ: ਸੁਪਰੀਮ ਕੋਰਟ

ਨਵੀਂ ਦਿੱਲੀ,11 ਜਨਵਰੀ (ਸ.ਬ.) ਸੁਪਰੀਮ ਕੋਰਟ ਨੇ ਅੱਜ ਕੇਂਦਰ ਅਤੇ ਮੇਘਾਲਿਆ ਸਰਕਾਰ ਨੂੰ ਕਿਹਾ ਕਿ ਉਹ ਪੂਰਬੀ ਜਯੰਤੀਆ ਹਿਲਜ਼ ਵਿੱਚ ਖਾਨ ਵਿੱਚ ਫਸੇ ਮਜ਼ਦੂਰਾਂ (ਖਾਨ ਮਜ਼ਦੂਰ) ਨੂੰ ਕੱਢਣ ਲਈ ਮਾਹਰਾਂ ਦੀ ਮਦਦ ਲੈਣ| ਜਸਟਿਸ ਏ.ਕੇ. ਸੀਕਰੀ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਚਮਤਕਾਰ ਵੀ ਹੁੰਦੇ ਹਨ, ਰੈਸਕਿਊ ਦੀਆਂ ਕੋਸ਼ਿਸ਼ ਜਾਰੀ ਰੱਖਣ| ਕੋਰਟ ਨੇ ਦੋਹਾਂ ਸਰਕਾਰਾਂ ਨੂੰ ਕਿਹਾ,”ਰੈਸਕਿਊ ਦੀਆਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ| ਕੀ ਪਤਾ ਘੱਟੋ-ਘੱਟ ਕੁਝ ਮਜ਼ਦੂਰ ਹੁਣ ਵੀ ਜ਼ਿੰਦਾ ਹੋਣ? ਚਮਤਕਾਰ ਵੀ ਤਾਂ ਹੁੰਦੇ ਹਨ|” ਸੁਪਰੀਮ ਕੋਰਟ ਨੇ ਇਸ ਦੌਰਾਨ ਗੈਰ-ਕਾਨੂੰਨੀ ਖਨਨ ਨੂੰ ਲੈ ਕੇ ਸਰਕਾਰ ਨੂੰ ਫਟਕਾਰ ਵੀ ਲਗਾਈ| ਕੋਰਟ ਨੇ ਸਰਕਾਰ ਤੋਂ ਪੁੱਛਿਆ ਕਿ ਗੈਰ-ਕਾਨੂੰਨੀ ਖਾਨਾਂ ਨੂੰ ਚਲਾਉਣ ਵਾਲੇ ਲੋਕਾਂ ਅਤੇ ਇਸ ਦੀ ਇਜਾਜ਼ਤ ਦੇਣ ਵਾਲੀਆਂ ਅਧਿਕਾਰੀਆਂ ਦਾ ਕੀ ਹੋਇਆ? ਜ਼ਿਕਰਯੋਗ ਹੈ ਕਿ ਮੇਘਾਲਿਆ ਦੇ ਪੂਰਬੀ ਜਯੰਤੀਆ ਹਿਲਜ਼ ਜ਼ਿਲ੍ਹੇ ਵਿੱਚ 13 ਦਸੰਬਰ ਤੋਂ ਹੀ ਇਕ ਗੈਰ-ਕਾਨੂੰਨੀ ਕੋਲਾ ਖਦਾਣ ਵਿੱਚ 15 ਖਨਿਕ ਫਸੇ ਹੋਏ ਹਨ| ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕਵਾਇਦ ਚੱਲ ਰਹੀ ਹੈ ਪਰ ਇੰਨਾ ਲੰਬਾ ਸਮਾਂ ਬੀਤ ਜਾਣ ਕਾਰਨ ਖਾਨ ਵਿੱਚ ਫਸੇ ਖਨਿਕਾਂ ਦਾ ਜ਼ਿੰਦਾ ਹੋਣਾ ਚਮਤਕਾਰ ਹੀ ਹੋਵੇਗਾ|
13 ਦਸੰਬਰ ਨੂੰ 370 ਫੁੱਟ ਡੂੰਘੀ ਕੋਲੇ ਖਾਨ ਵਿੱਚ ਨਦੀ ਦਾ ਪਾਣੀ ਭਰ ਜਾਣ ਨਾਲ ਸੁਰੰਗ ਦਾ ਰਸਤਾ ਬੰਦ ਹੋ ਗਿਆ ਸੀ| ਉਦੋਂ ਤੋਂ ਇਸ ਵਿੱਚ ਫਸੇ 15 ਮਜ਼ਦੂਰ ਨੂੰ ਬਾਹਰ ਕੱਢਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ| ਸੁਰੰਗ ਤੋਂ ਪਾਣੀ ਕੱਢਣ ਲਈ 2 ਪੰਪ ਵੀ ਲਗਾਏ ਗਏ ਹਨ| ਜ਼ਿਕਰਯੋਗ ਹੈ ਕਿ ਹਾਦਸੇ ਤੋਂ 2 ਦਿਨ ਪਹਿਲਾਂ 11 ਦਸੰਬਰ ਨੂੰ ਪੂਰਬੀ ਜਯੰਤੀਆ ਜ਼ਿਲ੍ਹੇ ਵਿੱਚ ਇਕ ਹੋਰ ਗੈਰ-ਕਾਨੂੰਨੀ ਕੋਲਾ ਖਾਨ ਵਿੱਚ ਵੀ 2 ਮਜ਼ਦੂਰਾਂ ਦੀਆਂ ਲਾਸ਼ਾਂ ਮਿਲੀਆਂ ਸਨ| ਇਸ ਮਾਮਲੇ ਵਿੱਚ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਅਸੁਰੱਖਿਅਤ ਖਨਨ ਤੇ 2014 ਤੋਂ ਪਾਬੰਦੀ ਲੱਗਾ ਰੱਖੀ ਹੈ| ਇਸ ਦੇ ਬਾਵਜੂਦ ਗੈਰ-ਕਾਨੂੰਨੀ ਖਨਨ ਜਾਰੀ ਹੈ|

Leave a Reply

Your email address will not be published. Required fields are marked *