ਖਾਲਸਾ ਪਬਲਿਕ ਸਕੂਲ ਪਿੰਡ ਮੁਹਾਲੀ ਦਾ ਨਤੀਜਾ ਸ਼ਾਨਦਾਰ ਰਿਹਾ

ਐਸ. ਏ. ਐਸ ਨਗਰ, 31 ਮਾਰਚ (ਸ.ਬ.) ਖਾਲਸਾ ਪਬਲਿਕ ਸਕੂਲ ਪਿੰਡ ਮੁਹਾਲੀ ਦਾ ਨਤੀਜਾ ਸ਼ਾਨਦਾਰ ਰਿਹਾ| ਅੱਜ ਇੱਥੇ ਪਹਿਲੀ ਤੋਂ 9ਵੀਂ ਜਮਾਤ ਅਤੇ ਗਿਆਰਵੀਂ ਜਮਾਤ ਦੇ ਨਤੀਜੇ ਘੋਸ਼ਿਤ ਕੀਤੇ ਗਏ| 9ਵੀਂ ਜਮਾਤ ਦੇ ਸੰਜੂ ਡਿਸਕਰਮਾ ਪਹਿਲੇ ਸਥਾਨ ਤੇ ਰਿਹਾ, ਦੂਸਰੇ ਸਥਾਨ ਤੇ ਅਜੇ ਕੁਮਾਰ ਜਦੋਂਕਿ ਤੀਸਰੇ ਸਥਾਨ ਤੇ ਵਿਸ਼ਾਲੀ ਰਹੀ| ਇਸੇ ਤਰ੍ਹਾਂ ਗਿਆਰਵੀ ਜਮਾਤ ਸ਼ੰਕਰ ਪਹਿਲੇ ਸਥਾਨ ਤੇ ਰਿਹਾ, ਬਿਕਰਮ ਕੁਮਾਰ ਦੂਸਰੇ ਸਥਾਨ ਤੇ ਰਿਹਾ| ਸਕੂਲ ਦੇ ਪ੍ਰਿੰਸੀਪਲ ਹਰਿੰਦਰ ਸਿੰਘ ਨੇ ਕਿਹਾ ਕਿ ਇਸ ਸਾਲ ਸਕੂਲ ਦੇ ਬੱਚਿਆਂ ਨੇ ਨਤੀਜੇ ਬੀਤੇ ਸਾਲ ਨਾਲੋਂ ਵੀ ਬਿਹਤਰ ਰਹੇ ਹਨ ਉਹਨਾਂ ਬੱਚਿਆਂ ਨੂੰ ਅਗਲੇ ਸਾਲ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਨ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਸਕੂਲ ਦੇ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਬੜੀ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾਇਆ|

Leave a Reply

Your email address will not be published. Required fields are marked *