ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਗੁ: ਸਿੰਘ ਸ਼ਹੀਦਾਂ ਵਿਖੇ ਦਸਤਾਰ ਸਿਖਲਾਈ ਕੈਂਪ ਅਤੇ ਸਿੱਖ ਇਤਿਹਾਸਿਕ ਧਾਰਮਿਕ ਫਿਲਮਾਂ ਦਾ ਮੰਚਨ

ਐਸ.ਏ.ਐਸ. ਨਗਰ, 22 ਅਪ੍ਰੈਲ (ਸ.ਬ.) ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਖਾਲਸਾ ਪੰਥ ਦੇ
317 ਵੇਂ ਸਾਜਨਾ ਦਿਵਸ ਨੂੰ ਸਮਰਪਿਤ 7 ਰੋਜਾ ਦਸਤਾਰ ਸਿਖਲਾਈ ਕੈਂਪ ਅਤੇ ਸਿੱਖ ਇਤਿਹਾਸਕ ਧਾਰਮਿਕ ਫਿਲਮਾਂ ਦਾ ਮੰਚਨ  ਤੱਕ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਬੱਚਿਆਂ ਨੂੰ ਦਸਤਾਰ ਦੀ ਸਿਖਲਾਈ ਦਿੱਤੀ ਗਈ| ਅੱਜ ਸਮਾਪਤੀ ਸਮਾਰੋਹ ਤੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਸੀਨੀਅਰ ਪ੍ਰਧਾਨ ਭਾਈ ਸੰਤ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਭਾਗ ਲੈਣ ਵਾਲੇ ਬੱਚਿਆਂ ਨੂੰ ਸਿਰੋਪਾਓ ਅਤੇ
ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ| ਸੀਨੀਅਰ ਪ੍ਰਧਾਨ ਭਾਈ ਸੰਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਫਰੀ ਦਸਤਾਰ ਸਿਖਲਾਈ ਕੈਂਪ ਦੌਰਾਨ ਬੱਚਿਆਂ ਨੂੰ ਆਪਣੇ ਗੌਰਵਮਈ ਧਾਰਮਿਕ ਵਿਰਸੇ ਅਤੇ ਇਤਿਹਾਸ ਤੋਂ ਜਾਣੂ ਕਰਾਉਣ ਲਈ ਰੋਜਾਨਾ ਰਾਤ 8:00 ਵਜੇ ਤੋਂ ਸਿੱਖ ਇਤਿਹਾਸਕ ਧਾਰਮਿਕ ਫਿਲਮਾਂ ਜਿਨ੍ਹਾਂ ਵਿੱਚ ‘ਸਾਹਿਬਜ਼ਾਦੇ’, ‘ਭਾਈ ਬੰਦਾ ਸਿੰਘ ਬਹਾਦਰ’, ‘ਸੁੰਦਰੀ’, ‘ਭਾਈ ਤਾਰੂ ਸਿੰਘ’ ਅਤੇ ‘ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ ਸਿੰਘ’ ਫਿਲਮਾਂ ਦਿਖਾਈਆਂ ਗਈਆਂ| ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਅਤੇ ਬੱਚਿਆਂ ਨੂੰ ਗੁਰਬਾਣੀ ਅਨੁਸਾਰ ਜੀਵਨ ਜੀਊਣ, ਪਤਿਤਪੁਣੇ ਤੋਂ ਬਚਾਉਣ ਅਤੇ ਸਿੱਖੀ ਪ੍ਰਤੀ ਪ੍ਰੇਰਿਤ ਕਰਨ ਲਈ ਇਸ ਅਸਥਾਨ ਤੇ ਅਲੱਗ ਅਲੱਗ ਧਾਰਮਿਕ ਪ੍ਰੋਗਰਾਮ ਸਮੇਂ ਸਮੇਂ ਤੇ ਉਲੀਕੇ ਜਾਂਦੇ ਹਨ|  ਇਨ੍ਹਾਂ ਸਾਰੇ ਸਮਾਗਮਾਂ ਵਿੱਚ ਮਠਿਆਈਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ|

Leave a Reply

Your email address will not be published. Required fields are marked *