ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੀਰਤਨ ਅਤੇ ਕਥਾ ਸਮਾਗਮ 5 ਅਪ੍ਰੈਲ ਨੂੰ

ਐਸ. ਏ. ਐਸ. ਨਗਰ, 3 ਅਪ੍ਰੈਲ (ਸ.ਬ.) ਗੁਰਦੁਆਰਾ ਸਾਚਾ ਧੰਨ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟ੍ਰਾਈ ਸਿਟੀ ਜ਼ੋਨ ਵਲੋਂ ਸਮੂਹ ਸੰਗਤਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੀਰਤਨ ਅਤੇ ਕਥਾ ਸਮਾਗਮ 5 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਹਨ| ਇਸ ਸੰਬੰਧੀ ਜਾਣਕਾਰੀ ਦਿੰਦਿਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ 5 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-11 ਵਿਖੇ ਸ਼ਾਮ 6.15 ਤੋਂ 9.00 ਵਜੇ ਤੱਕ ਹੋਵੇਗਾ ਜਿਸ ਦੌਰਾਨ ਸਾਹਿਬਜੋਤ ਸਿੰਘ, ਲਵਜੋਤ ਸਿੰਘ ਕਵੀਸ਼ਰੀ, ਭਾਈ ਜਸਵਿੰਦਰ ਸਿੰਘ ਕਥਾ, ਭਾਈ ਅਰਵਿੰਦਰਜੀਤ ਸਿੰਘ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ| ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਸਾਹਿਬ ਵਾੜਾ ਸਾਹਿਬ ਫੇਜ਼-5 ਵਿਖੇ ਸ਼ਾਮ 6 ਵਜੇ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਅਗਮਜੋਤ ਕੌਰ, ਦਿਵਜੋਤ ਕੌਰ, ਭਾਈ ਸਤਵਿੰਦਰ ਸਿੰਘ, ਭਾਈ ਦਵਿੰਦਰ ਸਿੰਘ ਕਥਾ ਕੀਰਤਨ ਕਰਨਗੇ| ਇਸੇ ਤਰ੍ਹਾਂ 7 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼-4 ਵਿਖੇ ਗੁਰਦੁਆਰਾ ਸਾਚਾ ਧੰਨ ਸਾਹਿਬ  ਦੇ ਬੱਚੇ , ਭਾਈ ਮੋਹਨ ਸਿੰਘ, ਬੀਬੀ ਮਨਦੀਪ ਕੌਰ ਕਥਾ ਕੀਰਤਨ ਕਰਨਗੇ| ਇਸ ਤਰ੍ਹਾਂ 8 ਅਪ੍ਰੈਲ ਨੂੰ ਗੁਰਦੁਆਰਆ ਸਾਚਾ ਧੰਨ ਸਾਹਿਬ ਫੇਜ਼-3 ਬੀ-1 ਵਿਖੇ ਸ਼ਾਮ 5.45 ਵਜੇ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਹਰਮੀਤ ਸਿੰਘ, ਜਸਕੀਰਤ ਸਿੰਘ, ਤਰਨਪ੍ਰੀਤ ਸਿੰਘ, ਭਾਈ ਮਨਜੀਤ  ਸਿੰਘ , ਭਾਈ ਬਲਬੀਰ ਸਿੰਘ ਕੀਰਤਨ ਕਰਨਗੇ|
ਇਸੇ ਤਰ੍ਹਾਂ 9 ਅਪ੍ਰੈਲ ਨੂੰ ਗੁਰਦੁਆਰਾ ਸਾਚਾ ਧਨ ਸਾਹਿਬ ਫੇਜ਼- 3 ਬੀ-1 ਵਿਖੇ ਸ਼ਾਮ 5. 45 ਵਜੇ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਭਾਈ ਹਰਜੀਤ ਸਿੰਘ, ਭਾਈ ਮੋਹਨ ਸਿੰਘ ਕੀਰਤਨ ਤੇ ਲੈਕਚਰ ਕਰਨਗੇ|  ਇਸ ਉਪਰੰਤ ਕਵੀ ਦਰਬਾਰ ਹੋਵੇਗਾ, ਜਿਸ ਵਿੱਚ ਹਰੀ ਸਿੰਘ ਜਾਚਕ, ਫਕੀਰ ਚੰਦ ਤੁਲੀ, ਗੁਰਦਿਆਲ ਸਿੰਘ ਨਿਮਰ,  ਅਮਰਜੀਤ ਸਿੰਘ ਪਟਿਆਲਵੀ, ਜਸਪਾਲ ਸਿੰਘ ਹਿੱਸਾ ਲੈਣਗੇ| ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ|
ਉਹਨਾਂ ਦੱਸਿਆ ਕਿ 9 ਅਪ੍ਰੈਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ -1 ਵਿਖੇ              ਖੇਡਾਂ ਕਰਵਾਈਆਂ ਜਾਣਗੀਆਂ, ਜਿਸ ਵਿੱਚ 6 ਤੋਂ 15 ਸਾਲ ਤੱਕ ਦੇ ਬੱਚਿਆਂ ਦੀਆਂ ਬਨਾਨਾ ਰੇਸ, ਚਮਚ, ਬੋਰੀ ਦੌੜ, ਸਲੋਅ ਸਾਇਕਲਿੰਗ, ਇਕ ਟੰਗੀ ਜਾਂ ਤਿੰਨ ਟੰਗੀ ਦੌੜ ਕਰਵਾਈਆਂ ਜਾਣਗੀਆਂ|
ਇਸੇ ਤਰ੍ਹਾਂ 15 ਤੋਂ 25 ਸਾਲ ਉਮਰ ਵਰਗ ਲਈ ਲੰਮੀ ਦੌੜ, ਲੰਮੀ ਛਾਲ, ਸਲੋਅ ਸਾਇਕਲਿੰਗ, ਇੱਕ ਟੰਗੀ ਜਾਂ ਤਿੰਨ ਟੰਗੀ ਦੌੜ ਕਰਵਾਈ ਜਾਵੇਗੀ| ਇਸੇ ਤਰ੍ਹਾਂ 20 ਤੋਂ 60 ਸਾਲ ਬੀਬੀਆਂ ਲਈ ਮਿਊਜੀਕਲ      ਚੇਅਰ ਮਟਕਾ ਦੌੜ, ਲੰਬੀ ਰੇਸ, ਰੱਸਾ ਕੱਸੀ, ਲੰਬੀ ਛਾਲ ਮੁਕਾਬਲੇ ਕਰਵਾਏ ਜਾਣਗੇ|  ਇਸੇ ਤਰ੍ਹਾਂ 20 ਤੋਂ 60 ਸਾਲ ਦੇ ਵੀਰਾਂ ਲਈ ਮਟਕਾ ਦੌੜ, ਲੰਬੀ ਰੇਸ, ਰੱਸਾ ਕੱਸੀ, ਲੰਬੀ ਛਾਲ ਮੁਕਾਬਲੇ ਕਰਵਾਏ ਜਾਣਗੇ| ਇਸ ਮੌਕੇ ਮੁਫਤ ਮੈਡੀਕਲ ਜਾਂਚ ਕੈਂਪ ਵੀ ਲਗਾਇਆ ਜਾਵੇਗਾ| ਅੱਖਾਂ, ਦੰਦਾਂ, ਚਮੜੀ ਦੇ ਰੋਗਾਂ ਸ਼ੂਗਰ , ਬੀ. ਪੀ .ਬਲੱਡ ਗਰੁੱਪ, ਐਕੂਪ੍ਰੈਸ਼ਰ ਦੀ ਮੁਫਤ ਜਾਂਚ ਹੋਵੇਗੀ|

Leave a Reply

Your email address will not be published. Required fields are marked *