ਖਾਲਸਾ ਸਾਜਨਾ ਦਿਵਸ ਮੌਕੇ ਐਸ ਏ ਐਸ ਨਗਰ ਵਿਖੇ ਨਗਰ ਕੀਰਤਨ 12 ਅਪ੍ਰੈਲ ਨੂੰ

ਐਸ ਏ ਐਸ ਨਗਰ, 9 ਅਪ੍ਰੈਲ (ਸ.ਬ.) ਗੁਰਦੁਆਰਾ ਤਾਲਮੇਲ ਕਮੇਟੀ ਦੀ ਮੀਟਿੰਗ ਪ੍ਰਧਾਨ ਸ ਜੋਗਿੰਦਰ ਸਿੰਘ ਸੋਂਧੀ ਦੀ ਅਗਵਾਈ ਹੇਠ ਹੋਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ. ਸੌਂਧੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਖਾਲਸਾ ਸਾਜਨਾ ਦਿਵਸ ਮੌਕੇ ਨਗਰ ਕੀਰਤਨ 12 ਅਪ੍ਰੈਲ ਨੂੰ ਸਜਾਇਆ ਜਾਵੇਗਾ|
ਉਹਨਾਂ ਦੱਸਿਆ ਕਿ ਇਹ ਨਗਰ ਕੀਰਤਨ ਫੇਜ਼ 5 ਦੇ ਗੁਰਦੁਆਰਾ ਸਾਹਿਬਵਾੜਾ ਸਾਹਿਬ ਤੋਂ ਸ਼ੁਰੂ ਹੋ ਕੇ ਫੇਜ਼ 5 ਦੀਆਂ ਕੋਠੀਆਂ, ਚੀਮਾ ਹਸਪਤਾਲ, ਬੋਗਿਨ ਵਿਲਾ ਪਾਰਕ ਫੇਜ਼ 4 ਦੇ ਗੁਰਦੁਆਰਾ ਸਾਹਿਬ, ਡਿਪਲਾਸਟ ਚੌਂਕ, ਫੇਜ1 ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 1, ਪੁਰਾਣਾ ਡੀ ਸੀ ਦਫਤਰ, ਫਰੈਂਕੋ ਹੋਟਲ, ਗੁਰਦੁਆਰਾ ਫੇਜ਼ 2, ਬੱਸੀ ਸਿਨੇਮਾ, ਪੈਟਰੋਲ ਪੰਪ ਫੇਜ਼ 3 ਏ, ਮਦਨਪੁਰਾ ਚੌਂਕ, ਗੁਰਦੁਆਰਾ ਰਾਮਗੜ੍ਹੀਆ, ਗੁਰਦੁਆਰਾ ਸਾਚਾ ਧੰਨ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਅੰਬ ਸਾਹਿਬ ਵਿਖੇ ਸਮਾਪਤ ਹੋਵੇਗਾ|
ਇਸ ਮੌਕੇ ਸਤਪਾਲ ਸਿੰਘ ਬਾਗੀ, ਗੁਰਮੇਲ ਸਿੰਘ, ਸੋਹਨ ਸਿੰਘ ਸੂਦ, ਗੁਰਨਾਮ ਸਿੰਘ, ਭੁਪਿੰਦਰ ਸਿੰਘ, ਹਰਮਿੰਦਰ ਸਿੰਘ, ਸੁਰਜੀਤ ਸਿੰਘ ਮਠਾੜੂ, ਭਜਨ ਸਿੰਘ, ਸੁਰਿੰਦਰ ਸਿੰਘ, ਮਨਜੀਤ ਸਿੰਘ, ਕਰਮ ਸਿੰਘ, ਜੈ ਸਿੰਘ, ਦਿਆਲ ਸਿੰਘ, ਬਲਵਿੰਦਰ ਸਿੰਘ, ਮਨਜੀਤ ਸਿੰਘ ਮਾਨ, ਹਰਦਿਆਲ ਸਿੰਘ ਮਾਨ, ਸੁਖਦੀਪ ਸਿੰਘ, ਨਿਰਮਲ ਸਿੰਘ ਭੁਰਜੀ, ਅਮਰਜੀਤ ਸਿੰਘ ਪਾਹਵਾ,ਅਮਰਜੀਤ ਸਿੰਘ ਮੇਨੇਜਰ ਅੰਬ ਸਾਹਿਬ, ਸੁਖਦੇਵ ਸਿੰਘ, ਨਰਿੰਦਰ ਸਿਘ ਸੇਖੋਂ, ਹਰਪਾਲ ਸਿੰਘ ਸੋਢੀ, ਬਲਬੀਰ ਸਿੰਘ ਖਾਲਸਾ, ਸੰਤ ਸੁਰਿੰਦਰ ਸਿੰਘ , ਸੰਤ ਉਮਰਾਓ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *