ਖਾਲਸਾ ਸਾਜਨਾ ਦਿਵਸ ਸਬੰਧੀ ਨਗਰ ਕੀਰਤਨ ਦਾ ਆਯੋਜਨ

ਐਸ ਏ ਐਸ ਨਗਰ,11 ਅਪ੍ਰੈਲ (ਸ.ਬ.) ਖਾਲਸਾ ਸਾਜਨਾ ਦਿਵਸ ਵਿਸਾਖੀ ਸਬੰਧੀ ਅੱਜ ਮੁਹਾਲੀ ਸ਼ਹਿਰ ਵਿੱਚ ਨਗਰ ਕੀਰਤਨ ਆਯੋਜਿਤ ਕੀਤਾ ਗਿਆ|
ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬਵਾੜਾ  ਫੇਜ਼ 5 ਤੋਂ ਬਾਅਦ ਦੁਪਹਿਰ ਸ਼ੁਰੂ ਹੋਇਆ| ਇਹ ਨਗਰ ਕੀਰਤਨ ਫੇਜ਼ 5 ਦੀਆਂ ਕਨਾਲ ਕੋਠੀਆਂ, ਚੀਮਾ ਹਸਪਤਾਲ, ਬੋਗਨਵਿਲੀਆ ਪਾਰਕ, ਗੁਰਦੁਆਰਾ ਕਲਗੀਧਰ ਫੇਜ਼ 4, ਫੇਜ਼ 4 ਦੀ ਮਾਰਕੀਟ, ਮਦਨਪੁਰਾ ਚੌਂਕ, ਗੁਰਦੁਆਰਾ ਰਾਮਗੜ੍ਹੀਆ ਫੇਜ਼ 3 ਬੀ 1, ਜਨਤਾ ਮਾਰਕੀਟ, ਐਚ ਐਮ ਕੁਆਟਰ ਫੇਜ਼ 3 ਬੀ 1, ਗੁਰਦੁਆਰਾ ਸਾਚਾ ਧਨ ਸਾਹਿਬ, ਫੇਜ਼ 7 ਦੀ ਮਾਰਕੀਟ, ਗੁਰਦੁਆਰਾ ਅੰਬ ਸਾਹਿਬ, ਕ੍ਰਿਕਟ ਸਟੇਡੀਅਮ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਨਾਮਦੇਵ  ਫੇਜ਼ 11 ਵਿਖੇ ਸਮਾਪਤ ਹੋਵੇਗਾ|
ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ਸੰਗਤਾਂ ਨੇ ਪੂਰੇ ਉਤਸ਼ਾਹ ਨਾਲ ਹਿਸਾ ਲਿਆ|  ਇਸ ਨਗਰ ਕੀਰਤਨ ਵਿੱਚ ਗਤਕਾ ਪਾਰਟੀਆਂ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾਏ ਅਤੇ ਵੱਖ ਵੱਖ ਸਕੂਲੀ ਬੱਚਿਆਂ ਨੇ ਵੀ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ|

Leave a Reply

Your email address will not be published. Required fields are marked *