ਖਾਲਸਾ ਸਾਜਨਾ ਦਿਵਸ ਸਬੰਧੀ ਨਗਰ ਕੀਰਤਨ ਦਾ ਆਯੋਜਨ

ਐਸ ਏ ਐਸ ਨਗਰ, 12 ਅਪ੍ਰੈਲ (ਸ.ਬ.) ਖਾਲਸਾ ਸਾਜਨਾ ਦਿਵਸ ਸਬੰਧੀ ਗੁਰਦੁਆਰਾ ਤਾਲਮੇਲ ਕਮੇਟੀ ਵਲੋਂ ਅੱਜ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ| ਇਹ ਨਗਰ ਕੀਰਤਨ ਫੇਜ਼ 5 ਦੇ ਗੁਰਦੁਆਰਾ ਸਾਹਿਬਵਾੜਾ ਸਾਹਿਬ ਤੋਂ ਸ਼ੁਰੂ ਹੋ ਕੇ ਫੇਜ਼ 5 ਦੀਆਂ ਕੋਠੀਆਂ, ਚੀਮਾ ਹਸਪਤਾਲ, ਬੋਗਿਨ ਵਿਲਾ ਪਾਰਕ ਫੇਜ਼ 4 ਦੇ ਗੁਰਦੁਆਰਾ ਸਾਹਿਬ, ਡਿਪਲਾਸਟ ਚੌਂਕ, ਫੇਜ਼1 ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 1, ਪੁਰਾਣਾ ਡੀ ਸੀ ਦਫਤਰ, ਫਰੈਂਕੋ ਹੋਟਲ, ਗੁਰਦੁਆਰਾ ਫੇਜ਼ 2, ਬੱਸੀ ਸਿਨੇਮਾ, ਪੈਟਰੋਲ ਪੰਪ ਫੇਜ਼ 3 ਏ, ਮਦਨਪੁਰਾ ਚੌਂਕ, ਗੁਰਦੁਆਰਾ ਰਾਮਗੜ੍ਹੀਆ, ਗੁਰਦੁਆਰਾ ਸਾਚਾ ਧੰਨ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਅੰਬ ਸਾਹਿਬ ਵਿਖੇ ਸਮਾਪਤ ਹੋਇਆ|
ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ ਅਤੇ ਸੁੰਦਰ ਪਾਲਕੀ ਵਿੱਚ ਗੁਰੂ ਗਰੰਥ ਸਾਹਿਬ ਜੀ ਦੀ ਬੀੜ ਸਾਹਿਬ ਸ਼ੁਸ਼ੋਬਿਤ ਸਨ| ਇਸ ਨਗਰ ਕੀਰਤਨ ਨਾਲ ਹਜਾਰਾਂ ਸੰਗਤਾਂ ਵੀ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਜਾ ਰਹੀਆਂ ਸਨ| ਇਸ ਨਗਰ ਕੀਰਤਨ ਦਾ ਥਾਂ ਥਾਂ ਸਵਾਗਤ ਕੀਤਾ ਗਿਆ| ਇਸ ਨਗਰ ਕੀਰਤਨ ਦੇ ਰਸਤੇ ਵਿੱਚ ਥਾਂ ਥਾਂ ਸਰਧਾਲੂਆਂ ਵਲੋਂ ਲੰਗਰ ਲਾਏ ਗਏ ਸਨ| ਇਸ ਨਗਰ ਕੀਰਤਨ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ|

Leave a Reply

Your email address will not be published. Required fields are marked *