ਖਾਲਸਾ ਸਾਜਨਾ ਦਿਵਸ ਸਬੰਧੀ ਨਗਰ ਕੀਰਤਨ 11 ਅਪ੍ਰੈਲ ਨੂੰ

ਐਸ ਏ ਐਸ ਨਗਰ, 4 ਅਪ੍ਰੈਲ (ਸ.ਬ.) ਗੁਰਦੁਆਰਾ ਤਾਲਮੇਲ                ਕਮੇਟੀ  ਦੀ ਇਕ ਮੀਟਿੰਗ ਪ੍ਰਧਾਨ ਸ੍ਰ. ਜੋਗਿੰਧਰ ਸਿੰਘ ਸੌਂਧੀ ਦੀ ਪ੍ਰਧਾਨਗੀ           ਹੇਠ ਗੁਰਦੁਆਰਾ ਸਾਹਿਬਵਾੜਾ ਫੇਜ 5 ਵਿਖੇ ਹੋਈ| ਇਸ ਮੀਟਿੰਗ ਵਿਚ ਖਾਲਸਾ ਸਾਜਨਾ ਦਿਵਸ ਵਿਸਾਖੀ ਸਬੰਧੀ 11 ਅਪ੍ਰੈਲ ਨੂੰ ਨਗਰ ਕੀਰਤਨ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ| ਇਸ ਮੌਕੇ ਸ ਜੋਗਿੰਦਰ ਸਿੰਘ ਸੌਂਧੀ ਨੇ ਦਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬਵਾੜਾ ਫੇਜ਼-5 ਤੋਂ ਬਾਅਦ ਦੁਪਹਿਰ 2.30 ਵਜੇ ਸ਼ੁਰੂ ਹੋ ਕੇ ਫੇਜ 5 ਦੀਆਂ ਕਨਾਲ ਕੋਠੀਆਂ, ਚੀਮਾ ਹਸਪਤਾਲ, ਬੋਗਨਵਿਲੀਆ ਪਾਰਕ, ਗੁਰਦੁਆਰਾ ਕਲਗੀਧਰ ਫੇਜ 4, ਫੇਜ -4 ਦੀ ਮਾਰਕੀਟ, ਮਦਨਪੁਰਾ ਚੌਂਕ, ਗੁਰਦੁਆਰਾ ਰਾਮਗੜ੍ਹੀਆ ਫੇਜ 3ਬੀ1, ਜਨਤਾ ਮਾਰਕੀਟ, ਐਚ ਐਮ ਕੁਆਟਰ ਫੇਜ 3 ਬੀ 1, ਗੁਰਦੁਆਰਾ ਸਾਚਾ ਧਨ ਸਾਹਿਬ, ਫੇਜ-7 ਦੀ ਮਾਰਕੀਟ, ਗੁਰਦੁਆਰਾ ਅੰਬ ਸਾਹਿਬ, ਕ੍ਰਿਕਟ  ਸਟੇਡੀਅਮ ਤੋਂ ਹੁੰਦਾ ਹੋਇਆ ਫੇਜ 11 ਦੇ ਗੁਰਦੁਆਰਾ ਬਾਬਾ ਨਾਮਦੇਵ ਵਿਖੇ ਸਮਾਪਤ ਹੋਵੇਗਾ|  ਇਸ ਮੌਕੇ ਬਲਵਿੰਦਰ ਸਿੰਘ ਟੌਹੜਾ, ਮਨਜੀਤ ਸਿੰਘ ਮਾਨ, ਹਰਦਿਆਲ ਸਿੰਘ ਮਾਨ, ਪਰਮਜੀਤ ਸਿੰਘ ਗਿਲ,ਹਰਵਿੰਦਰ ਸਿੰਘ, ਗੁਰਮੀਤ ਸਿੰਘ, ਸੋਹਣ ਸਿੰਘ ਸੂਦ, ਮਨਜੀਤ ਸਿੰਘ ਭੱਲਾ,ਜਸਵਿੰਦਰ ਸਿੰਘ, ਦਲੀਪ ਸਿੰਘ, ਭਜਨ ਸਿੰਘ ਵੀ ਮੌਜੂਦ ਸਨ|
ਪੰਜਾਬ ਪੁਲੀਸ ਨੇ ਰਾਖੀ ਸਾਵੰਤ ਨੂੰ ਮੁੰਬਈ ਤੋਂ ਕੀਤਾ ਗ੍ਰਿਫਤਾਰ

ਜਲੰਧਰ, 4 ਅਪ੍ਰੈਲ (ਸ.ਬ.) ਪੰਜਾਬ ਪੁਲੀਸ ਨੇ ਅੱਜ ਰਾਖੀ ਸਾਵੰਤ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ| ਕੁਝ ਸਮੇਂ ਪਹਿਲਾਂ ਰਾਖੀ ਨੇ ਭਗਵਾਨ ਵਾਲਮੀਕਿ ਜੀ ਤੇ ਉਨ੍ਹਾਂ ਨੂੰ ਮੰਨਣ ਵਾਲਿਆਂ ਖਿਲਾਫ ਇਤਰਾਜ਼ਯੋਗ ਬਿਆਨਬਾਜ਼ੀ ਕੀਤੀ ਸੀ| ਜਿਸ ਦੇ ਚਲਦਿਆਂ ਰਾਖੀ ਸਾਵੰਤ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ|

Leave a Reply

Your email address will not be published. Required fields are marked *