ਖਿਡਾਰੀਆਂ ਦੀਆਂ ਸੱਟਾਂ ਦਾ ਹੋਣਾ ਚਾਹੀਦਾ ਹੈ ਤੁਰੰਤ ਅਤੇ ਢੁਕਵਾਂ ਇਲਾਜ : ਅਭਿਨਵ ਬਿੰਦਰਾ

ਐਸ ਏ ਐਸ ਨਗਰ, 12 ਮਾਰਚ (ਭਗਵੰਤ ਸਿੰਘ ਬੇਦੀ ) ਉਲੰਪਿਕ ਤਮਗਾ ਜੇਤੂ ਸ਼ੂਟਰ ਅਭੀਨਵ ਬਿੰਦਰਾ ਵਲੋਂ ਫੋਰਟਿਸ ਵਿਖੇ ਟਾਰਗੇਟਿੰਗ ਪਰਫਾਰਮੇਂਸ ਐਡਵਾਂਸਡ ਮੈਡੀਕਲ ਰੀਹੇਬਿਲਿਟੇਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਸ਼ੂਟਰ ਅਭੀਨਵ ਬਿੰਦਰਾ ਨੇ ਕਿਹਾ ਕਿ ਆਪਣੀ ਤਰ੍ਹਾਂ ਦਾ ਇਹ ਪਹਿਲਾ ਸਪੋਰਟਸ ਕਲੀਨਿਕ ਅਤਿਅਧੁਨਿਕ ਤਕਨੀਕਾਂ ਨਾਲ ਯੁਕਤ ਹੈ ਜੋ ਕਿ ਨਾ ਸਿਰਫ ਖਿਡਾਰੀਆਂ ਦੀਆਂ ਜਰੂਰਤਾਂ ਨੂੰ ਪੂਰਾ ਕਰਦਾ ਹੈ, ਬਲਕਿ ਕਿਸੇ ਦੀ ਵੀ ਆਰਥੋਪੈਡਿਕ, ਨਿਓਰੋਲੋਜੀਕਲ, ਮਸਕੁਲੋਸਕੇਲੇਟਲ ਅਤੇ ਕਾਰਡੀਅਕ ਰੀਹੇਬਿਲਿਟੇਸ਼ਨ ਦੀਆਂ ਜਰੂਰਤਾਂ ਨੂੰ ਪੂਰਾ ਕਰਦਾ ਹੈ|
ਉਹਨਾਂ ਕਿਹਾ ਕਿ ਖੇਡ ਦੇ ਨਾਲ ਨਾਲ ਸਭ ਤੋਂ ਮਹੱਤਵਪੂਰਨ ਹੋ ਕਿ ਖੇਡ ਦੌਰਾਨ ਲੱਗਣ ਵਾਲੀਆਂ ਚੋਟਾਂ ਦਾ ਸਮੇਂ ਸਿਰ ਅਤੇ ਵਧੀਆ ਇਲਾਜ ਹੋ ਸਕੇ| ਅਕਸਰ ਚੋਟੀ ਦੇ ਖਿਡਾਰੀਆਂ ਨੂੰ ਸੱਟ ਲੱਗਣ ਤੋਂ ਬਾਅਦ ਵਿਦੇਸ਼ਾਂ ਵਿੱਚ ਇਲਾਜ ਲਈ ਜਾਣਾ ਪੈਂਦਾ ਸੀ| ਹੁਣ ਮੁਹਾਲੀ, ਬੰਗਲੂਰ ਅਤੇ ਦਿੱਲੀ ਵਿੱਚ ਫੋਰਟਿਸ ਹਸਪਤਾਲ ਵਿੱਚ ਵਰਲਡ ਪੱਧਰ ਦੇ ਇਲਾਜ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਨਾਲ ਵੱਖ ਵੱਖ ਖੇਡਾਂ ਸਮੇਂ ਚੌਟਲ ਖਿਡਾਰੀਆਂ ਨੂੰ ਦੇਸ਼ ਵਿੱਚ ਹੀ ਚੰਗਾ ਇਲਾਜ ਮਿਲ ਸਕੇ| ਇਹ ਪੁੱਛੇ ਜਾਣ ਤੇ ਕਿ ਕੀ ਇਸ ਹਸਪਤਾਲ ਵਿੱਚ ਉਭਰ ਰਹੇ ਖਿਡਾਰੀਆਂ ਨੂੰ ਸਸਤੇ ਰੇਟ ਤੇ ਇਲਾਜ ਦੀ ਕੋਈ ਯੋਜਨਾ ਹੈ ਇਸ ਦੇ ਜਵਾਬ ਵਿੱਚ ਸ੍ਰੀ ਬਿੰਦਰਾ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਉਭਰ ਰਹੇ ਖਿਡਾਰੀਆਂ ਦੀ ਪ੍ਰਤਿਭਾ ਨਿਖਾਰਣ ਅਤੇ ਚੋਟ ਲੱਗਣ ਸਮੇਂ ਉਹਨਾਂ ਦੀ ਮਦਦ ਨੂੰ ਪਹਿਲ ਦੇਵੇਗੀ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਭੀਜੀਤ ਸਿੰਘ, ਫੈਸੇਲਿਟੀ ਡਾਇਰੈਕਟਰ, ਫੋਰਟਿਸ ਹਸਪਤਾਲ, ਮੁਹਾਲੀ ਨੇ ਕਿਹਾ ਕਿ ”ਕੂਲਹੇ, ਗੋਡੇ, ਮੋਢੇ ਖੇਡ ਵਿੱਚ ਸੱਟਾਂ ਦਾ ਸ਼ਿਕਾਰ ਹੋਣ ਵਾਲੇ ਸਭ ਤੋਂ ਆਮ ਸਰੀਰਕ ਹਿੱਸੇ ਹਨ| ਇਸ ਲਈ, ਇਹ ਸਪੋਰਟਸ ਕਲੀਨਿਕ ਐਕਸਪਰਟਾਂ ਅਤੇ ਆਸਟ੍ਰੇਲੀਆਈ ਆਰਥੋਪੈਡਿਕ ਅਤੇ ਸਪੋਰਟਸ ਮੈਡੀਸਨ ਸਰਜਨਾਂ ਤੋਂ ਯੁਕਤ ਹੈ ਅਤੇ ਇਹ ਸਾਰੀਆਂ ਪ੍ਰਤੀਕੂਲ ਪਰਿਸਥਿਤੀਆਂ ਨੂੰ ਪੂਰਾ ਕਰਨਗੇ|
ਇਸ ਮੌਕੇ ਡਾ. ਮਨਿਤ ਅਰੋੜਾ, ਆਸਟ੍ਰੇਲੀਅਨ ਕੰਸਲਟੈਂਟ ਆਰਥੋ ਪੈਡਿਕ ਅਤੇ ਸਪੋਰਟਸ ਮੈਡੀਸਨ ਸਰਜਨ, ਫੋਰਟਿਸ ਮੁਹਾਲੀ ਨੇ ਕਿਹਾ ਕਿ ਇਸ ਸਮੇਂ ਅਸੀਂ ਆਮ ਲੋਕਾਂ ਨੂੰ ਵੀ ਓਲੰਪਿਕ ਪੱਧਰ ਦਾ ਇਲਾਜ ਸੁਵਿਧਾਵਾਂ ਪ੍ਰਦਾਨ ਕਰ ਰਹੇ ਹਾਂ| ਮੋਢਿਆਂ, ਕੂਹਲਿਆਂ, ਗੋਡਿਆਂ ਅਤੇ ਪਿੱਠ ਦਰਦ ਦੀਆਂ ਸਮੱਸਿਆਵਾਂ ਦੇ ਨਾਲ ਹੀ ਸੌਫਟ ਟਿਸ਼ੂਜ ਇੰਜਰੀਜ ਦੇ ਹੱਲ ਦੇ ਲਈ ਕੀਹੋਲ ਆਰਥੋਪੈਡਿਕ ਸਰਜਰੀ ਅਤੇ ਰੀਹੈਬਿਲਿਟੇਸ਼ਨ ਦੇ ਨਾਲ ਵਿਸ਼ਵ ਪੱੱਧਰੀ ਸੁਵਿਧਾਵਾਂ ਦਿਤੀਆਂ ਜਾ ਰਹੀਆਂ ਹਨ| ਇਹ ਗਠਜੋੜ ਵੱਖ-ਵੱਖ ਹੱਡੀਆਂ ਦੀਆਂ ਬਿਮਾਰੀਆਂ ਤੋਂ ਪੀੜਿਤ ਲੋਕਾਂ ਦੇ ਲਈ ਇੱਕ ਵੱਡਾ ਆਰਾਮ ਪ੍ਰਦਾਨ ਕਰੇਗਾ| ਇਸ ਵਿੱਚ ਟੈਕਨੋਲੋਜੀ ਅਤੇ ਮਰੀਜ ਦੇਖਭਾਲ ਦਾ ਵਿਸ਼ੇਸ ਪ੍ਰਬੰਧ ਹੈ|
ਇਸ ਮੌਕੇ ਸ੍ਰੀ ਅਸ਼ੀਸ ਭਾਟੀਆ, ਸੀਓਓ ਖੇਤਰੀ (ਉਤਰ ਅਤੇ ਪੂਰਬ), ਫੋਰਟਿਸ ਹੈਲਥਕੇਅਰ ਅਤੇ ਡਾ. ਦਿਗਪਾਲ, ਪਰਫਾਰਮੇਂਸ ਡਾਇਰੈਕਟਰ, ਏਬੀਟੀਪੀ ਸੈਂਟਰਸ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *