ਖਿਡਾਰੀਆਂ ਨੂੰ ਆਨਲਾਈਨ ਸਿਖਲਾਈ ਦੇਣ ਤੋਂ ਇਲਾਵਾ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਪ੍ਰਤੀ ਜਾਗਰੂਕ ਕਰ ਰਹੇ ਹਨ ਕੋਚ

ਐਸ ਏ ਐਸ ਨਗਰ, ਜੂਨ 30 (ਸ.ਬ.) ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮਿਸ਼ਨ ਫਤਿਹ ਮੁਹਿੰਮ ਦੇ ਨਾਲ ਕੋਚ ਵੀ ਜੁੜ ਗਏ ਹਨ ਅਤੇ ਉਹਨਾਂ ਵਲੋਂ ਖਿਡਾਰੀਆਂ ਨੂੰ ਆਨਲਾਈਨ ਸਿਖਲਾਈ ਦੇਣ ਤੋਂ ਇਲਾਵਾ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ| 
ਜਿਲ੍ਹਾ ਪ੍ਰਸ਼ਾਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਜਿਲੇ ਵਿੱਚ ਵੱਖੋ ਵੱਖ ਖੇਡਾਂ ਦੇ 25 ਕੋਚਾਂ ਦੁਆਰਾ 230 ਉਭਰਦੇ ਖਿਡਾਰੀਆਂ ਨੂੰ ਕੋਰੋਨਾ ਵਾਇਰਸ ਦੇ ਚਲਦਿਆਂ ਆਨਲਾਈਨ ਰੂਪ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ| ਅਥਲੈਟਿਕਸ ਦੇ 1 ਕੋਚ ਵੱਲੋਂ 35, ਬਾਸਕਟਬਾਲ ਦੇ 2 ਕੋਚਾਂ ਵੱਲੋਂ 16, ਜਿਮਨਾਸਟਿਕਸ ਦੇ 3 ਕੋਚਾਂ ਵੱਲੋਂ 26, ਹੈਂਡਬਾਲ ਦੇ 3 ਕੋਚਾਂ ਵੱਲੋਂ 15, ਟੇਬਲ ਟੈਨਿਸ ਦੇ 1 ਕੋਚ ਵੱਲੋਂ 10, ਫੁੱਟਬਾਲ ਦੇ 2 ਕੋਚਾਂ ਵੱਲੋਂ 45, ਕੁਸ਼ਤੀ ਦੇ 2 ਕੋਚਾਂ ਵੱਲੋਂ 10,                       ਵੇਟਲਿਫਟਿੰਗ ਦੇ 2 ਕੋਚਾਂ ਵੱਲੋਂ 15, ਤੈਰਾਕੀ ਦੇ 2 ਕੋਚਾਂ ਵੱਲੋਂ 18,   ਨਿਸ਼ਾਨੇਬਾਜ਼ੀ ਦੇ 1 ਕੋਚ ਵੱਲੋਂ 5,  ਸਕੇਟਿੰਗ ਦੇ 1 ਕੋਚ ਵੱਲੋਂ 10, ਵਾਲੀਬਾਲ ਦੇ 2 ਕੋਚਾਂ ਵੱਲੋਂ 15 ਅਤੇ ਹਾਕੀ ਦੇ 3 ਕੋਚਾਂ ਵੱਲੋਂ 10 ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ| ਉਹਨਾਂ ਦੱਸਿਆ ਕਿ ਇਹ ਕੋਚ ਆਪਣੇ ਖਿਡਾਰੀਆਂ ਨੂੰ ਆਪੋ ਆਪਣੀ ਖੇਡ ਦੀ ਤਕਨੀਕੀ ਜਾਣਕਾਰੀ ਦੇਣ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਬਾਰੇ ਵੀ ਜਾਗਰੂਕ ਕਰ ਰਹੇ ਹਨ| 

Leave a Reply

Your email address will not be published. Required fields are marked *