ਖਿਡੌਣਾ ਪਿਸਤੌਲ ਵਿਖਾ ਕੇ ਕੀਤੀ ਗਈ ਸੀ ਬੈਂਕ ਡਕੈਤੀ ਚੰਡੀਗੜ੍ਹ ਪੁਲੀਸ ਵਲੋਂ ਸੈਕਟਰ 61 ਦੇ ਬੈਂਕ ਵਿੱਚ ਡਕੈਤੀ ਕਰਨ ਵਾਲਾ ਕਾਬੂ

ਚੰਡੀਗੜ, 11 ਨਵੰਬਰ (ਸ਼ਬy) ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ 61 ਵਿੱਚ ਪੁਲੀਸ ਚੌਂਕੀ ਦੇ ਬਿਲਕੁਲ ਨਾਲ ਸਥਿਤ ਚੰਡੀਗੜ੍ਹ ਕੋਆਪਰੇਟਿਵ ਦੀ ਇਮਾਰਤ ਵਿੱਚੋਂ ਪਿਸਤੌਲ ਦੀ ਨੋਕ ਤੇ ਨਗਦੀ ਲੁੱਟ ਕੇ ਫਰਾਰ ਹੋਣ ਵਾਲੇ ਵਿਅਕਤੀ ਨੂੰ ਚੰਡੀਗੜ੍ਹ ਪੁਲੀਸ ਵਲੋਂ ਕਾਬੂ ਕਰ ਲਿਆ ਗਿਆ ਹੈ।

ਚੰਡੀਗੜ੍ਹ ਦੇ ਐਸ ਐਸ ਪੀ ਸzy ਕੁਲਦੀਪ ਸਿੰਘ ਚਾਹਲ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਲੁਟੇਰੇ ਦੀ ਪਹਿਚਾਣ ਮੁੁਹਾਲੀ ਦੇ ਰਹਿਣ ਵਾਲੇ 34 ਸਾਲ ਦੇ ਹਰਜੋਤ ਸਿੰਘ ਦੇ ਰੂਪ ਵਿੱਚ ਹੋਈ ਹੈ। ਉਹਨਾਂ ਦੱਸਿਆ ਕਿ ਲੁਟੇਰਾ ਬੈਂਕ ਵਿੱਚੋਂ 8.65 ਲੱਖ ਰੁਪਏ ਕੈ੪ ਲੈ ਕੇ ਫਰਾਰ ਹੋ ਗਿਆ ਸੀ। ਪੁਲੀਸ ਨੇ ਲੁੱਟ ਦੀ ਰਕਮ ਵੀ ਬਰਾਮਦ ਕਰ ਲਈ ਹੈ ਹਾਂਲਾਕਿ ਲੁਟੇਰੇ ਨੇ ਇਸ ਰਕਮ ਤੋਂ 17 ਹਜਾਰ ਰੁਪਏ ਖਰਚ ਕਰ ਲਏ ਹਨ।

ਉਹਨਾਂ ਦੱਸਿਆ ਕਿ ਲੁਟੇਰੇ ਵਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਖਿਡੌਣਾ ਪਿਸਤੌਲ (ਟਾਏ ਗਨ) ਦਿਖਾਈ ਸੀ। ਪੁਲੀਸ ਵਲੋਂ ਵਾਰਦਾਤ ਦੌਰਾਨ ਵਰਤੋਂ ਕੀਤੀ ਗਈ ਖਿਡੌਣਾ ਪਿਸਤੌਲ ਅਤੇ ਸਵਿਫਟ ਕਾਰ ੯ ਵੀ ਬਰਾਮਦ ਕਰ ਲਿਆ ਹੈ।

ਐਸ ਐਸ ਪੀ ਅਨੁਸਾਰ ਹਰਜੋਤ ਸਿੰਘ ੪ਾਦੀ੪ੁਦਾ ਹੈ ਅਤੇ ਉਸਦੇ ਦੋ ਬੱਚੇ ਵੀ ਹਨ। ਉਸਨੇ ਪੁੱਛਗਿੱਛ ਵਿੱਚ ਦੱਸਿਆ ਹੈ ਕਿ ਲਾਕਡਾਉਨ ਦੇ ਦੌਰਾਨ ਇਸਦੀ ਨੌਕਰੀ ਚਲੀ ਗਈ ਸੀ ਜਿਸਦੇ ਚਲਦੇ ਇਸਨੇ ਵਾਰਦਾਤ ੯ ਅੰਜਾਮ ਦਿੱਤਾ। ਉਹਨਾਂ ਦੱਸਿਆ ਕਿ ਪੁਲੀਸ ਦੀ ਜਾਂਚ ਵਿੱਚ ਲੁਟੇਰੇ ਦਾ ਕੋਈ ਪਿਛਲਾ ਰਿਕਾਰਡ ਸਾਹਮਣੇ ਨਹੀਂ ਆਇਆ ਹੈ।

Leave a Reply

Your email address will not be published. Required fields are marked *