ਖੁਦ ਹੀ ਕਾਨੂੰਨ ਦੀ ਉਲੰਘਣਾ ਕਰਦੀ ਹੈ ਚੰਡੀਗੜ੍ਹ ਟ੍ਰੈਫਿਕ ਪੁਲੀਸ

ਚੰਡੀਗੜ੍ਹ, 17 ਅਪ੍ਰੈਲ (ਸ.ਬ.) ਲੋਕਾਂ ਨੂੰ ਕਾਨੂੰਨ ਸਿਖਾਉਣ ਵਾਲੀ ਚੰਡੀਗੜ੍ਹ ਟ੍ਰੈਫਿਕ ਪੁਲੀਸ ਖੁਦ ਹੀ ਕਾਨੂੰਨ ਦੀ ਉਲੰਘਣਾ ਕਰਦੀ ਰਹਿੰਦੀ ਹੈ| ਚੰਡੀਗੜ੍ਹ ਟ੍ਰੈਫਿਕ ਪੁਲੀਸ ਦੇ ਮੁਲਾਜਮ ਅਕਸਰ ਹੀ ਬਿਨਾਂ ਹੈਲਮਟ ਦੋ ਪਹੀਆ ਵਾਹਨ ਚਲਾਉਂਦੇ ਨਜਰ ਆਉਂਦੇ ਹਨ ਤੇ ਕਈ ਵਾਰ ਤਾਂ ਹੈਲਮਟ ਸਿਰ ਉੱਪਰ ਲੈਣ ਦੀ ਥਾਂ ਉਹਨਾਂ ਦੇ ਹੱਥਾਂ ਵਿੱਚ ਹੀ ਫੜਿਆ ਨਜਰ ਆTੁਂਦਾ ਹੈ| ਜੇ ਕਿਸੇ ਚੌਂਕ ਵਿੱਚ ਲਾਲ ਬੱਤੀ ਹੋ ਜਾਵੇ ਤਾਂ ਇਹ ਮੁਲਾਜਮ ਜੈਬਰਾ ਕ੍ਰਾਸਿੰਗ ਤੋਂ ਵੀ ਅੱਗੇ ਜਾ ਕੇ ਵਾਹਨ ਰੋਕਦੇ ਹਨ| ਕਈ ਵਾਰ ਤਾਂ ਟ੍ਰੈਫਿਕ ਪੁਲੀਸ ਦੇ ਕਰਮਚਾਰੀ ਵਾਹਨ ਚਲਾਉਂਦੇ ਸਮੇਂ ਮੋਬਾਈਲ ਉਪਰ ਵੀ ਗੱਲਬਾਤ ਕਰਦੇ ਵੇਖੇ ਜਾ ਸਕਦੇ ਹਨ| ਚੰਡੀਗੜ੍ਹ ਟ੍ਰੈਫਿਕ ਪੁਲੀਸ ਦੇ ਮੁਲਾਜਮਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਕੀਤੀ ਜਾਂਦੀ ਉਲੰਘਣਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ|

Leave a Reply

Your email address will not be published. Required fields are marked *