ਖੁਨਦਾਨ ਅਤੇ ਮੈਡੀਕਲ ਕੈਂਪ ਭਲਕੇ

ਐਸ ਏ ਐਸ ਨਗਰ, 9 ਮਾਰਚ (ਸ.ਬ.) ਸਰਬਹਿੱਤ ਕਲਿਆਣ ਸੁਸਾਇਟੀ ਫੇਜ਼ 11 ਵਲੋਂ ਬਾਬਾ ਸ਼ੇਖ ਫਰੀਦ ਬਲੱਡ ਡੋਨਰਜ ਕੌਂਸਲ, ਸਵਰਾਜ ਇੰਜਨ ਲਿਮਿਟਿਡ, ਸ੍ਰੀ ਲਕਸ਼ਮੀ ਨਰਾਇਣ ਮੰਦਰ ਕਮੇਟੀ ਦੇ ਸਾਂਝੇ ਉਪਰਾਲੇ ਨਾਲ ਸ੍ਰੀ ਲਕਸ਼ਮੀ ਨਰਾਇਣ ਮੰਦਰ ਫੇਜ਼ 11 ਵਿਖੇ ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਸਵੇਰੇ 10 ਤੋਂ ਦੁਪਹਿਰ 3 ਵਜੇ ਤਕ ਲਗਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਸ ਗੁਰਮੁੱਖ ਸਿੰਘ ਅਤੇ ਜਨਰਲ ਸਕੱਤਰ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਖੂਨਦਾਨ ਕਰਨ ਦੇ ਨਾਲ ਨਾਲ, ਦੰਦਾਂ ਦੀ ਜਾਂਚ, ਚਮੜੀ ਦੇ ਰੋਗਾਂ ਦੀ ਜਾਂਚ, ਦਿਲ ਦੇ ਰੋਗਾਂ ਦੀ ਜਾਂਚ ਕੀਤੀ ਜਾਵੇਗੀ|

Leave a Reply

Your email address will not be published. Required fields are marked *