ਖੁਨਦਾਨ ਕੈਂਪ ਦੌਰਾਨ 86 ਯੂਨਿਟ ਖੂਨਦਾਨ ਕੀਤਾ

ਐਸ ਏ ਐਸ ਨਗਰ, 6 ਨਵੰਬਰ (ਸ.ਬ.) ਲਾਈਨਜ ਕਲੱਬ ਮੁਹਾਲੀ ਵਲੋਂ ਅੱਜ ਫੇਜ 5 ਦੀ ਮਾਰਕੀਟ ਵਿੱਚ ਖੂਨਦਾਨ ਕਂੈਪ ਲਗਾਇਆ ਗਿਆ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਬੁਲਾਰੇ ਨੇ ਦਸਿਆ ਕਿ ਇਸ ਕਂੈਪ ਦਾ ਉਦਘਾਟਨ ਮੁਹਾਲੀ ਵਾਕ ਮਾਲ ਦੇ ਮਾਲਕ ਸ੍ਰੀ ਅਵਿਨਾਸ਼ ਪੁਰੀ  ਅਤੇ ਸਾਹਿਲ ਪੁਰੀ ਵਲੋਂ ਕੀਤਾ ਗਿਆ| ਇਸ ਮੌਕੇ ਪੀ ਜੀ ਆਈ ਅਤੇ ਰੈਡ ਕਰਾਸ ਦੀ ਟੀਮ ਵਲੋਂ 86  ਖੂਨਦਾਨੀਆਂ ਤੋਂ ਖੂਨ ਇਕਤਰ ਕੀਤਾ ਗਿਆ| 
ਕਲੱਬ ਦੇ ਸਕਤਰ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਇਸ ਮੌਕੇ ਮੁਹਾਲੀ ਵਾਕ ਮਾਲ (ਪੀ ਪੀ ਬਿਲਡਵੈਲ) ਦੇ ਮਾਲਕ ਸ੍ਰੀ ਅਵੀਨਾਸ ਪੁਰੀ ਅਤੇ ਸਾਹਿਲ ਪੁਰੀ ਵਲੋਂ ਲਾਈਨਜ ਕਲੱਬ ਮੁਹਾਲੀ ਨੂੰ 51,000 ਰੁਪਏ ਦੀ ਸਹਾਇਤਾ ਦਿਤੀ ਗਈ| 
ਇਸ ਮੌਕੇ ਲੀਓ ਕਲੱਬ ਮੁਹਾਲੀ ਸਵਾਇਲਿੰਗ ਦੇ ਮਂੈਬਰਾਂ ਵਲੋਂ ਲੰਗਰ ਵਰਤਾਉਣ ਦੀ ਸੇਵਾ ਕੀਤੀ ਗਈ| ਕਲੱਬ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਹਿਦੇਵ,  ਵਲੋਂ ਆਏ ਹੋਏ ਮਹਿਮਾਨਾਂ ਅਤੇ ਖੂਨਦਾਨੀਆਂ ਦਾ ਸਵਾਗਤ ਕੀਤਾ ਗਿਆ| 
ਇਸ ਮੌਕੇ ਕਲੱਬ ਦੇ ਫਾਉਂਡਰ ਪ੍ਰਧਾਨ ਅਮਰੀਕ ਸਿੰਘ ਮੁਹਾਲੀ, ਕਲੱਬ ਦੇ ਰੀਜਨ ਚੇਅਰਪਰਸਨ ਹਰਪ੍ਰੀਤ ਸਿੰਘ ਅਟਵਾਲ, ਜੋਨ ਚੇਅਰਪਰਸਨ ਕ੍ਰਿਸ਼ਨ ਪਾਲ ਸ਼ਰਮਾ, ਸਾਬਕਾ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ, ਰਾਜਾ ਮੁਹਾਲੀ, ਲਲਿਤ ਬਹਿਲ,  ਖਜਾਨਚੀ ਰਜਿੰਦਰ ਚੌਹਾਨ, ਜਸਵਿੰਦਰ ਸਿੰਘ, ਜੋਗਿੰਦਰ ਸਿੰਘ ਰਾਹੀ ਅਤੇ ਕਲੱਬ ਦੇ ਹੋਰ ਮਂੈਬਰ ਮੌਜੂਦ ਸਨ| 

Leave a Reply

Your email address will not be published. Required fields are marked *