ਖੁਰਾਕ ਅਤੇ ਸਪਲਾਈ ਵਿਭਾਗ ਨੇ ਬਲੌਂਗੀ ਵਿੱਚ ਕੀਤੀ ਛਾਪੇਮਾਰੀ

ਬਲੌਂਗੀ, 22 ਜਨਵਰੀ (ਪਵਨ ਰਾਵਤ) ਬਲੌਂਗੀ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਗੈਸ ਸਲਿੰਡਰ ਭਰਨ ਦੇ ਕੰਮ ਤੇ ਰੋਕ ਲਗਾਉਣ ਲਈ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਅੱਜ ਪਿੰਡ ਵਿੱਚ ਗੈਸ ਸਲਿੰਡਰ ਭਰਨ ਵਾਲਿਆਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਅਤੇ ਕੁੱਝ ਸਲਿੰਡਰ ਜਬਤ ਕੀਤੇ ਗਏ| ਜਿਕਰਯੋਗ ਹੈ ਕਿ ਸਕਾਈ ਹਾਕ ਟਾਈਮਜ਼ ਵਲੋਂ ਬੀਤੇ ਕੱਲ ਪਿੰਡ ਬਲੌਂਗੀ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਗੈਸ ਸਲਿੰਡਰ ਭਰੇ ਜਾਣ ਸੰਬੰਧੀ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ ਜਿਸਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ|
ਸੰਪਰਕ ਕਰਨ ਤੇ ਜਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸ੍ਰ. ਅਮਰਜੀਤ ਸਿੰਘ ਨੇ ਕਿਹਾ ਕਿ ਅੱਜ ਵਿਭਾਗ ਦੀ ਟੀਮ ਵਲੋਂ ਪਿੰਡ ਵਿੱਚ ਟੀਮ ਭੇਜੀ ਗਈ ਹੈ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਸਲਿੰਡਰ ਭਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *