ਖੁੰਟੀ : ਪੁਲੀਸ ਅਤੇ ਪਿੰਡ ਵਾਸੀਆਂ ਵਿੱਚ ਝੜਪ, 50 ਵਿਅਕਤੀ ਹਿਰਾਸਤ ਵਿੱਚ, 1 ਵਿਅਕਤੀ ਦੀ ਮੌਤ

ਝਾਰਖੰਡ, 27 ਜੂਨ (ਸ.ਬ.) ਖੁੰਟੀ ਵਿੱਚ ਅਗਵਾ ਕੀਤੇ ਜਵਾਨਾਂ ਦੀ ਰਿਹਾਈ ਲਈ ਪੁਲੀਸ ਦੀ ਟੀਮ ਘਾਘਰਾ ਪਿੰਡ ਵਿੱਚ ਜਿਵੇਂ ਹੀ ਦਾਖਲ ਹੋਈ| ਇਥੇ ਦੇ ਲੋਕਾਂ ਨਾਲ ਹੋਈ ਝੜਪ ਦੌਰਾਨ ਪੁਲੀਸ ਨੇ 50 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ| ਝੜਪ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ|
ਇਸ ਤੋਂ ਪਹਿਲਾਂ ਅੱਜ ਸਵੇਰੇ ਰੈਫ ਦੀ ਟੁਕੜੀ ਘਾਘਰਾ ਪਿੰਡ ਪਹੁੰਚੀ| ਜਿਸ ਤੋਂ ਬਾਅਦ ਅਪਰੇਸ਼ਨ ਸ਼ੁਰੂ ਹੋਇਆ, ਸਿਮਡੇਗਾ, ਲੋਹਰਦਗਾ, ਗੁਮਲਾ ਅਤੇ ਚਾਈਬਾਸਾ ਦੇ ਲੱਗਭਗ 700 ਜਵਾਨ ਪਿੰਡ ਵਿੱਚ ਅਪਰੇਸ਼ਨ ਵਿੱਚ ਲੱਗੇ ਹੋਏ ਹਨ| ਬੀਤੀ ਪੂਰੀ ਰਾਤ ਘਾਘਰਾ ਪਿੰਡ ਦੇ ਬਾਹਰ ਐੈਸ.ਪੀ. ਅਤੇ ਡੀ.ਸੀ. ਪੁਲੀਸ ਬਲ ਤਾਇਨਾਤ ਰਹੇ ਹਨ| ਇਸ ਨਾਲ ਪਿੰਡ ਵਾਲੇ ਵੀ ਪਿੰਡ ਵਿੱਚ ਮੁਆਇਨਾ ਕਰਨ ਵਿੱਚ ਲੱਗੇ ਰਹੇ|
ਕੱਲ੍ਹ ਦੁਪਹਿਰ ਇਸ ਆਦਿਵਾਸੀ ਪਿੰਡ ਦੇ ‘ਪੱਤਥਲਗੜੀ ਸਮਰਥਕਾਂ ਨਾਲ ਪੁਲੀਸ ਦੀ ਝੜਪ ਤੋਂ ਬਾਅਦ ਲੱਗਭਗ ਦੋ ਸੌ ਸਮਰਥਕਾਂ ਨੇ ਆਨੀਗੜਾ ਪਿੰਡ ਵਿੱਚ ਪਹੁੰਚ ਕੇ ਸਾਂਸਦ ਕਰੀਆ ਮੁੰਡਾ ਦੇ ਤਿੰਨ ਸੁਰੱਖਿਆ ਕਰਮੀਆਂ ਨੂੰ ਅਗਵਾ ਕਰ ਲਿਆ| ਉਨ੍ਹਾਂ ਨੂੰ ਘਾਘਰਾ ਲਿਜਾਇਆ ਗਿਆ ਅਤੇ ਗ੍ਰਾਮ ਸਭਾ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ| ਪੱਤਥਲਗੜੀ ਸਮਰਥਕਾਂ ਦੀ ਮੰਗ ਹੈ ਕਿ ਰਾਸ਼ਟਰਪਤੀ, ਰਾਜਪਾਲ ਅਤੇ ਸੁਪਰੀਮ ਕੋਰਟ ਦੇ ਜੱਜ ਗ੍ਰਾਮਸਭਾ ਵਿੱਚ ਆ ਕੇ ਪੱਤਥਲਗੜੀ ਤੇ ਬਹਿਸ ਕਰਨ ਅਤੇ ਉਸ ਤੋਂ ਬਾਅਦ ਅਗਵਾ ਜਵਾਨਾਂ ਨੂੰ ਛੱਡਿਆ ਜਾਵੇਗਾ|

Leave a Reply

Your email address will not be published. Required fields are marked *