ਖੁੱਲਾ ਪਿਆ ਟੋਇਆ ਦੇ ਰਿਹਾ ਹੈ ਹਾਦਸਿਆਂ ਨੂੰ ਸੱਦਾ

ਐਸ ਏ ਐਸ ਨਗਰ, 18 ਜੂਨ (ਆਰ ਪੀ ਵਾਲੀਆ) ਸਥਾਨਕ ਫੇਜ਼ 2 ਵਿੱਚ ਐਚ ਐਮ 14 ਦੇ ਨੇੜੇ ਦੋ ਮਹੀਨੇ ਪਹਿਲਾਂ ਵਾਟਰ ਸਪਲਾਈ ਵਿਭਾਗ ਵਲੋਂ ਪਾਣੀ ਵਾਲੀ ਪਾਈਪ ਠੀਕ ਕਰਨ ਲਈ ਡੂੰਘਾ ਟੋਇਆ ਪੁੱਟਿਆ ਗਿਆ ਸੀ ਪਰ ਉਹ ਟੋਇਆ ਅਜੇ ਤਕ ਵੀ ਬੰਦ ਨਹੀਂ ਕੀਤਾ ਗਿਆ ਜਿਸ ਕਾਰਨ ਇਸ ਟੋਏ ਕਾਰਨ ਕਦੇ ਵੀ ਹਾਦਸਾ ਵਾਪਰ ਸਕਦਾ ਹੈ| ਇਸ ਟੋਏ ਵਿੱਚ ਕੁਝ ਲੋਕਾਂ ਨੇ ਹੁਣ ਕੂੜਾ ਸੂਟਣਾ ਵੀ ਸ਼ੁਰੂ ਕਰ ਦਿੱਤਾ ਹੈ| ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਲਦੀ ਹੀ ਇਸ ਟੋਏ ਨੂੰ ਭਰਿਆ ਜਾਵੇ|
ਇਸ ਸਬੰਧੀ ਜਦੋਂ ਵਾਟਰ ਵਰਕਸ ਦੇ ਐਸ ਡੀ ਓ ਸ੍ਰੀ ਖੋਸਲਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਜਲਦੀ ਹੀ ਇਹ ਟੋਆ ਠੀਕ ਕਰਨ ਦਾ ਭਰੋਸਾ ਦਿੱਤਾ|

Leave a Reply

Your email address will not be published. Required fields are marked *