ਖੁੱਲੇਆਮ ਚਲ ਰਿਹਾ ਹੈ ਪਿੰਡਾਂ ਦੀਆਂ ਜਮੀਨਾਂ ਵਿੱਚ ਅਣਅਧਿਕਾਰਤ ਕਾਲੋਨੀਆਂ ਕੱਟ ਕੇ ਪਲਾਟ ਵੇਚਣ ਦਾ ਧੰਦਾ ਖੇਤਾਂ ਦੀਆਂ ਜਮੀਨਾਂ ਵਿੱਚ ਪਲਾਟਾਂ ਦੀਆਂ ਰਜਿਸਟ੍ਰੀਆਂ ਤੋਂ ਲੈ ਕੇ ਬਿਜਲੀ ਅਤੇ ਪਾਣੀ ਦੇ ਕਨੈਕਸ਼ਨ ਵੀ ਦਿਵਾਉਂਦੇ ਹਨ ਕਾਲੋਨਾਈਜ਼ਰ


ਪਵਨ ਰਾਵਤ
ਐਸ਼ ਏ ਐਸ਼ ਨਗਰ : 4 ਜਨਵਰੀ

ਮੁਹਾਲੀ ਦੇ ਨਾਲ ਲੱਗਦੇ ਪਿੰਡ ਬਹਿਲੋਲਪੁਰ, ਝਾਮਪੁਰ, ਬੜਮਾਜਰਾ ਅਤੇ ਹੋਰਨਾਂ ਪਿੰਡਾਂ ਦੀ ਜਮੀਨ ਤੇ ਕਾਲੋਨਾਈਜਰਾਂ ਵਲੋਂ ਪਿੰਡਾਂ ਦੀ ਸਸਤੀ ਜਮੀਨ ਲੈ ਕੇ ਨਾਜਾਇਜ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ ਜਿਹਨਾਂ ਨਾਲ ਇਹ ਕਾਲੋਨਾਈਜਰ ਤਾਂ ਮੋਟਾ ਮੁਨਾਫਾ ਕਮਾ ਰਹੇ ਹਨ ਪਰੰਤੂ ਇਹਨਾਂ ਅਣਅਧਿਕਾਰਤ ਕਾਲੋਨੀਆਂ ਵਿੱਚ ਪਲਾਟ ਖਰੀਦ ਕੇ ਮਕਾਨ ਬਣਾਉਣ ਵਾਲਿਆਂ ਤੇ ਗਮਾਡਾ ਦੀ ਤਲਵਾਰ ਲਮਕ ਰਹੀ ਹੈ।
ਇਸ ਸੰਬੰਧੀ ਭਾਵੇਂ ਗਮਾਡਾ ਵਲੋਂ ਗੈਰ ਕਾਨੂੰਨੀ ਕਾਲੋਨੀਆਂ ਤੇ ਕਾਰਵਾਈ ਕਰਨ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਪਰਤੂੰ ਇਨ੍ਹਾਂ ਕਾਲੋਨਾਈਜਰਾਂ ਵਲੋਂ ਸ਼ਰੇਆਮ ਪਿੰਡਾਂ ਵਿੱਚ ਖੇਤੀਬਾੜੀ ਦੀ ਸਸਤੀ ਜਮੀਨ ਖਰੀਦ ਕੇ ਇੱਥੇ ਬਹੁਮੰਜਿਲਾਂ ਇਮਾਰਤਾਂ ਦੀ ਉਸਾਰੀ ਕਰਵਾਈ ਜਾ ਰਹੀ þ ਜੋ ਕਿ ਗਮਾਡਾ ਦੇ ਨਿਯਮਾਂ ਦੀ ਸਿੱਧੀ ਉਲੰਘਣਾ þ। ਗਮਾਡਾ ਦੇ ਨਿਯਮਾਂ ਅਨੁਸਾਰ 25 ਏਕੜ ਤੋਂ ਘੱਟ ਜਮੀਨ ਦੀ ਕਾਲੋਨੀ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ ਅਤੇ ਗਮਾਡਾ ਦੇ ਪੈਰੀਫੇਰੀ ਐਕਟ ਅਨੁਸਾਰ 10 ਏਕੜ ਤੋਂ ਘੱਟ ਜਮੀਨ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ ਪਰੰਤੂ ਇਸ ਤਰੀਕੇ ਨਾਲ ਕਾਲੋਨੀਆਂ ਕੱਟਣ ਵਾਲੇ ਕਾਲੋਨਾਈਜਰਾਂ ਵਲੋਂ ਗੈਰ ਕਾਨੂੰਨੀ ਕਾਲੋਨੀਆਂ ਬਣਾ ਕੇ ਲੋਕਾਂ ਨੂੰ ਸ਼ਰੇਆਮ ਮਕਾਨ ਵੇਚੇ ਜਾ ਰਹੇ ਹਨ ਅਤੇ ਮਕਾਨਾਂ ਦੀ ਰਜਿਸਟਰੀ ਦੇ ਨਾਲ ਨਾਲ ਬਿਜਲੀ ਅਤੇ ਪਾਣੀ ਦੇ ਕੰਨੈਕਸ਼ਨ ਦੀ ਸੁਵਿਧਾ ਵੀ ਦਿੱਤੀ ਜਾ ਰਹੀ þ।
ਲੋਕਾਂ ਦਾ ਕਹਿਣਾ þ ਕਿ ਮੁਹਾਲੀ ਸ਼ਹਿਰ ਵਿੱਚ ਜਮੀਨ ਅਤੇ ਮਕਾਨ ਜਿਆਦਾ ਮਹਿੰਗੇ ਹੋਣ ਕਾਰਨ ਕਈ ਲੋਕ ਸਸਤੇ ਮਕਾਨ ਲੈਣ ਲਈ ਨੇੜਲੇ ਪਿੰਡਾਂ ਵੱਲ ਰੁਖ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਕਾਲੋਨੀਜਰ ਲੋਕਾਂ ਦੀ ਜਿੰਦਗੀ ਭਰ ਦੀ ਕਮਾਈ ਲੈ ਕੇ ਉਨ੍ਹਾਂ ਨੂੰ ਮੋਟਾ ਚੂਨਾ ਲਗਾ ਰਹੇ ਹਨ। ਇਨ੍ਹਾਂ ਕਾਲੋਨੀਆਂ ਦੇ ਮਕਾਨਾਂ ਵਿੱਚ ਹਰ ਸਮੇਂ ਖਤਰਾ ਬਣਿਆ ਰਹਿੰਦਾ þ।
ਇਸ ਪੱਤਰਕਾਰ ਵਲੋਂ ਪਿੰਡ ਬਹਿਲੋਲਪੁਰ ਅਤੇ ਝਾਮਪੁਰ ਦਾ ਦੌਰਾ ਕਰਕੇ ਵੇਖਿਆ ਗਿਆ ਕਿ ਉੱਥੇ ਕਈ ਗੈਰ ਕਾਨੂੰਨੀ ਕਾਲੋਨੀਆਂ ਦੀ ਉਸਾਰੀ ਕੀਤੀ ਜਾ ਰਹੀ ਸੀ। ਪਿੰਡ ਝਾਮਪੁਰ ਤਾਂ ਇਹਨਾਂ ਨਾਜਾਇਜ ਕਾਲੋਨੀਆਂ ਦੇ ਵੱਡੇ ਗੜ੍ਹ ਵਿੱਚ ਬਦਲ ਚੁੱਕਿਆ ਹੈ ਅਤੇ ਇੱਥੇ ਵੱਡੀ ਗਿਣਤੀ ਵਿੱਚ ਅਜਿਹੀਆਂ ਅਣਅਧਿਕਾਰਤ ਕਾਲੋਨੀਆਂ ਬਣ ਚੁੱਕੀਆਂ ਹਨ। ਇਨ੍ਹਾਂ ਪਿੰਡਾਂ ਵਿੱਚ ਗਮਾਡਾ ਦੇ ਨਿਯਮਾਂ ਦੇ ਖਿਲਾਫ ਲਗਾਤਾਰ ਕਈ ਕਾਲੋਨੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਇਹ ਨਾਜਾਇਜ ਕਾਲੋਨੀਆਂ ਦਾ ਗੋਰਖ ਧੰਦਾ ਜੋਰਾਂ ਤੇ ਚਲ ਰਿਹਾ þ।
ਇਸ ਸੰਬਧੀ ਕੁਝ ਕਾਲੋਨਾਈਜਰਾਂ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਤੇ ਕਿਹਾ ਕਿ ਗਮਾਡਾ ਵਲੋਂ ਕਾਲੋਨਾਈਜਰਾਂ ਨਾਲ ਵਿਤਕਰਾ ਕੀਤਾ ਜਾਂਦਾ þ। ਉਹਨਾਂ ਕਿਹਾ ਕਿ ਇੱਥੇ ਬਣਾਈਆਂ ਜਾਣ ਵਾਲੀਆਂ ਲੱਗਭਗ ਸਭ ਕਾਲੋਨੀਆਂ ਹੀ ਨਾਜਾਇਜ ਉਸਾਰੀ ਅਧੀਨ ਹਨ ਪਰੰਤੂ ਜਾਂ ਤਾਂ ਇਨ੍ਹਾਂ ਕਾਲੋਨਾਈਜਰਾਂ ਨੂੰ ਗਮਾਡਾ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਦਾ ਕੋਈ ਡਰ ਨਹੀਂ þ ਜਾਂ ਫਿਰ ਇਹ ਸਾਰਾ ਕੰਮ ਗਮਾਡਾ ਦੀ ਛਤਰ ਛਾਇਆ ਹੇਠ ਹੀ ਚਲ ਰਿਹਾ þ। ਇਹਨਾਂ ਕਾਲੋਨਾਈਜਰਾਂ ਵਲੋਂ ਕੱਟੀਆਂ ਜਾ ਰਹੀਆਂ ਇਹਨਾਂ ਕਾਲੋਨੀਆਂ ਦਾ ਨਾ ਤਾਂ ਕੋਈ ਨਾਮ ਹੈ ਅਤੇ ਨਾ ਹੀ ਇਹਨਾਂ ਦੀ ਉਸਾਰੀ ਵਾਲੀ ਥਾਂ ਤੇ ਕਿਸੇ ਤਰ੍ਹਾਂ ਦਾ ਕੋਈ ਬੋਰਡ ਲਗਾਇਆ ਜਾਂਦਾ ਹੈ। ਇਸ ਦੌਰਾਨ ਪਿੰਡ ਬਹਿਲੋਲਪੁਰ ਵਿੱਚ ਪ੍ਰਗਤੀ ਇਨਕਲੇਵ ਅਤੇ ਇਸਦੇ ਪਿੱਛਲੇ ਪਾਸੇ ਸ਼ਿਵ ਪ੍ਰਾਪਰਟੀ ਦੇ ਨਾਮ ਦੇ ਬੋਰਡ ਲਗਾ ਕੇ ਕਾਲੋਨੀਆਂ ਦੀ ਉਸਾਰੀ ਕੀਤੀ ਜਾ ਰਹੀ ਸੀ।
ਇਸ ਸੰਬਧੀ ਜਦੋਂ ਪ੍ਰਗਤੀ ਇਨਕਲੇਵ ਦੇ ਮਾਲਕ ਗਗਨਦੀਪ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਾਲੋਨੀ 7 ਏਕੜ ਵਿੱਚ ਬਣੀ ਹੋਈ þ ਅਤੇ ਉਨ੍ਹਾਂ ਵਲੋਂ ਇਸ ਕਾਲੋਨੀ ਦੀ ਫੀਸ ਗਮਾਡਾ ਨੂੰ ਦਿੱਤੀ ਗਈ þ। ਦੂਜੀ ਕਾਲੋਨੀ ਤੇ ਲੱਗੇ ਸ਼ਿਵ ਪ੍ਰਾਪਰਟੀ ਦੇ ਬੋਰਡ ਤੇ ਲਿਖੇ ਨੰਬਰ ਤੇ ਸੰਪਰਕ ਕਰਨ ਤੇ ਫੋਨ ਚੁੱਕਣ ਵਾਲੇ ਸੰਜੂ ਨਾਮ ਦੇ ਵਿਅਕਤੀ ਨੇ ਕਿਹਾ ਕਿ ਉਹਨਾਂ ਦੇ ਕਈ ਪ੍ਰੋਜੈਕਟ ਚਲ ਰਹੇ ਹਨ। ਜਦੋਂ ਉਨ੍ਹਾਂ ਤੋਂ ਸਵਾਲ ਕੀਤਾ ਗਿਆ ਕਿ ਉਨ੍ਹਾਂ ਦੀ ਕਾਲੋਨੀ ਕਿੰਨੇ ਏਕੜ ਵਿੱਚ ਬਣਾਈ ਜਾ ਰਹੀ þ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਤੁਸੀਂ ਖੁਦ ਹੀ ਫੀਤਾ ਲੈ ਕੇ ਨਾਪ ਕਰ ਲਓ। ਇਸਤੋਂ ਇਲਾਵਾ ਪਿੰਡਾਂ ਦੀਆਂ ਕਈ ਕਾਲੋਨੀਆਂ ਦਾ ਦੌਰਾ ਕਰਨ ਤੇ ਦੇਖਿਆ ਗਿਆ ਕਿ ਕਾਲੋਨੀਆਂ ਦੇ ਬਾਹਰ ਕੋਈ ਬੋਰਡ ਵੀ ਨਹੀਂ ਹੁੰਦਾ ਅਤੇ ਇਸ ਸੰਬਧੀ ਉੱਥੇ ਮੌਜੂਦ ਲੋਕਾਂ ਤੋਂ ਪੁੱਛਤਾਛ ਕਰਨ ਤੇ ਕੋਈ ਸਾਰਥਕ ਜਵਾਬ ਨਹੀਂ ਦਿੱਤਾ ਜਾਂਦਾ ਅਤੇ ਉਹ ਟਾਲ ਮਟੋਲ ਕਰਕੇ ਉਥੋਂ ਖਿਸਕ ਜਾਂਦੇ ਹਨ।
ਜਿਕਰਯੋਗ þ ਕਿ ਕੁਝ ਸਮਾਂ ਪਹਿਲਾ ਜਿਸ ਤਰ੍ਹਾਂ ਜੀਰਕਪੁਰ ਦੇ ਪਿੰਡ ਭਬਾਤ ਵਿੱਚ ਏਅਰਫੋਰਸ ਇਲਾਕੇ ਦੇ ਦਾਇਰੇ ਹੇਠ ਆਉਣ ਵਾਲੇ ਸਾਰੇ ਮਕਾਨ ਪ੍ਰਸ਼ਾਸਨ ਵਲੋਂ ਢਾਹ ਦਿੱਤੇ ਗਏ ਅਤੇ ਲੋਕਾਂ ਨੂੰ ਬੇਘਰ ਕਰ ਦਿੱਤਾ ਗਿਆ ਭਾਵੇਂ ਕਿ ਇਨ੍ਹਾਂ ਮਕਾਨਾਂ ਦੇ ਨਕਸ਼ੇ ਵੀ ਪਾਸ ਸਨ, ਬਿਜਲੀ ਅਤੇ ਪਾਣੀ ਦੇ ਕੰਨੈਕਸ਼ਨ ਵੀ ਸਨ ਅਤੇ ਕੁਝ ਮਕਾਨਾਂ ਤੇ ਬਾਕਾਇਦਾ ਬੈਂਕਾ ਤੋਂ ਕਰਜੇ ਵੀ ਲਏ ਗਏ ਸਨ, ਪਰ ਗੈਰ ਕਾਨੂੰਨੀ ਉਸਾਰੀ ਕਾਰਨ ਇਹ ਲੋਕ ਹੁਣ ਬੇਘਰ ਹੋਣ ਲਈ ਮਜਬੂਰ ਹਨ।
ਇਸ ਸੰਬਧੀ ਗਮਾਡਾ ਦੇ ਰੈਗੁਲੇਟਰੀ ਬਰਾਂਚ ਦੇ ਐਸ਼ ਡੀ ਓ ਹਰਪ੍ਰੀਤ ਸਿੰਘ ਨਾਲ ਸਪੰਰਕ ਕਰਨ ਤੇ ਉਨ੍ਹਾਂ ਕਿਹਾ ਕਿ ਉਹਨ੍ਹਾਂ ਵਲੋਂ ਕਿਸੇ ਵੀ ਕਾਲੋਨਾਈਜਰ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਉਹਨਾਂ ਕਿਹਾ ਕਿ ਗਮਾਡਾ ਵਲੋਂ ਸਮੇਂ ਸਮੇਂ ਤੇ ਅਜਿਹੀਆਂ ਅਣਅਧਿਕਾਰਤ ਕਾਲੋਨੀਆਂ ਦੇ ਖਿਲਾਫ ਕੀਤੀ ਜਾਣ ਵਾਲੀ ਕਾਰਵਾਹੀ ਦੇ ਤਹਿਤ ਉੱਕੇ ਉਸਾਰੀਆਂ ਨੂੰ ਢਾਹ ਦਿੱਤਾ ਜਾਂਦਾ ਹੈ ਅਤੇ ਗਮਾਡਾ ਵਲੋਂ ਇਨ੍ਹਾਂ ਅਜਿਹੀਆਂ ਨਾਜਾਇਜ ਕਾਲੋਨੀਆਂ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ þ ਜਿਸਤੋਂ ਬਾਅਦ ਵਿਭਾਗ ਵਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *