ਖੁੱਲੇ ਵਿੱਚ ਵਿਕਦੀਆਂ ਮਿਠਾਈਆਂ ਅਤੇ ਪਕੌੜੇ ਲੋਕਾਂ ਦੀ ਸਿਹਤ ਲਈ ਖਤਰਾ
ਐਸ.ਏ.ਐਸ.ਨਗਰ, 20 ਫਰਵਰੀ (ਆਰ.ਪੀ.ਵਾਲੀਆ) ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਮੁੱਖ ਸੜਕਾਂ ਦੇ ਕਿਨਾਰੇ (ਖਾਸ ਕਰ ਰੇਹੜੀ ਮਾਰਕੀਟਾਂ ਤੇ ਆਸ ਪਾਸ) ਅਜਿਹੀਆਂ ਰੇਹੜੀਆਂ ਫੜੀਆਂ ਆਮ ਨਜਰ ਆ ਜਾਂਦੀਆਂ ਹਨ, ਜਿਹਨਾਂ ਤੇ ਖਾਣ ਪੀਣ ਦਾ ਤਿਆਰ ਸਾਮਾਨ ਵੇਚਿਆਜਾਂਦਾ ਹੈ।
ਸਥਾਨਕ ਫੇਜ਼ 1 ਦੀ ਖੋਖਾ ਮਾਰਕੀਟ ਦੇ ਸਾਹਮਣੇ ਵਾਲੇ ਪਾਸੇ ਕਵਾਟਰਾਂ ਦੇ ਨਾਲ ਬਣੇ ਖੋਖਿਆਂ ਵਿੱਚ ਸਥਿਤ ਅਜਿਹੀ ਹੀ ਇੱਕ ਮਿਠਾਈ ਦੀ ਦੁਕਾਨ ਹੈ ਜਿਸ ਵਲੋਂ ਬਰੈਡ,ਪਕੌੜੇ ਅਤੇ ਸਮੋਸੇ ਆਦਿ ਬਣਾ ਕੇ ਬਿਨ੍ਹਾਂ ਢੱਕੇ ਖੁੱਲੇ ਵਿੱਚ ਰੱਖ ਦਿੱਤੇ ਜਾਂਦੇ ਹਨ ਅਤੇ ਇਹਨਾਂ ਉੱਪਰ ਸੜਕ ਤੇ ਉੱਡਦੀ ਧੂੜ ਮਿੱਟੀ ਪੈਂਦੀ ਰਹਿੰਦੀ ਹੈ, ਜਿਸ ਨਾਲ ਇਨ੍ਹਾਂ ਨੂੰ ਖਾਣ ਵਾਲਿਆਂ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਜਿਆਦਾ ਵੱਧ ਜਾਂਦਾ ਹੈ। ਇਹ ਦੁਕਾਨ ਸੜਕ ਦੇ ਬਿਲਕੁਲ ਨਾਲ ਬਣੀ ਹੋਣ ਕਾਰਨ ਅਤੇ ਸੜਕ ਤੇ ਵਾਹਨਾਂ ਦੀ ਆਵਾਜਾਈ ਕਾਫੀ ਜਿਆਦਾ ਹੋਣ ਕਾਰਨ ਖਾਣ ਦੀਆਂ ਇਹਨਾਂ ਖੁੱਲੀਆਂ ਪਈਆਂ ਵਸਤਾਂ ਤੇ ਮਿੱਟੀ, ਧੂੜ ਅਤੇ ਹੋਰ ਗੰਦਗੀ ਪੈਂਦੀ ਰਹਿੰਦੀ ਹੈ ਜਿਸ ਨਾਲ ਇਹ ਚੀਜਾਂ ਦੂਸ਼ਿਤ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਦੂਸ਼ਿਤ ਵਸਤਾਂ ਦੇ ਸੇਵਨ ਨਾਲ ਲੋਕਾਂ ਵਿੱਚ ਬੀਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਸਥਾਨਕ ਦੁਕਾਨਦਾਰਾਂ ਦੀ ਮੰਗ ਹੈ ਕਿ ਇਸ ਤਰੀਕੇ ਨਾਲ ਖਾਣ ਪੀਣ ਦਾ ਅਣਢਕਿਆ ਸਾਮਾਨ ਵੇਚਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਹੋਣ ਵਾਲਾ ਖਿਲਵਾੜ ਕਰ ਸਕੇ।