ਖੂਨਦਾਨੀ ਜੋੜੀ ਨੇ ਖੂਨ ਦਾਨ ਕਰਕੇ ਨਵਾਂ ਸਾਲ ਮਨਾਇਆ

ਐਸ ਏ ਐਸ ਨਗਰ, 1 ਜਨਵਰੀ (ਸ.ਬ.) ਖ਼ੂਨਦਾਨੀ ਜੋੜੀ ਸ੍ਰ.ਬਲਵੰਤ ਸਿੰਘ ਅਤੇ ਸ੍ਰੀਮਤੀ ਜਸਵੰਤ ਕੌਰ ਵਲੋਂ ਨਵੇਂ ਸਾਲ ਮੌਕੇ ਬਲੱਡ ਬੈਂਕ, ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ- 32 ਚੰਡੀਗੜ੍ਹ ਵਿਖੇ ਜਾ ਕੇ 100ਵੀਂ-100ਵੀਂ ਵਾਰੀ ਇੱਕਠੇ ਖ਼ੂਨਦਾਨ ਕਰਕੇ ਨਵੇਂ ਸਾਲ ਨੂੰ ‘ਜੀ ਆਇਆ’ ਕਿਹਾ| ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਖ਼ੂਨਦਾਨੀ ਜੋੜੇ ਨੇ ਦੱਸਿਆ ਕਿ ਉਹਨਾਂ ਨੇ ਪਹਿਲੀ ਵਾਰ 7-4-1991 ਨੂੰ ਇੱਕਠੇ ਖ਼ੂਨਦਾਨ ਕਰਨਾ ਸ਼ੁਰੂ ਕੀਤਾ ਸੀ ਅਤੇ ਸਭ ਤੋਂ ਵੱਧ ਵਾਰ ਇੱਕਠੇ ਖ਼ੂਨਦਾਨ ਕਰਨ ਕਰਕੇ ਹੀ ਉਹ ਆਪਣਾ ਨਾਮ ਕਈ ਨਾਮਵਰ ਕਿਤਾਬਾਂ ਵਿੱਚ ਦਰਜ਼ ਕਰਵਾ ਚੁੱਕੇ ਹਨ, ਜਿਨ੍ਹਾਂ ਵਿੱਚ ਗਿੰਨੀਜ਼ ਵਰਲਡ ਬੁੱਕ ਤੋਂ ਇਲਾਵਾ ਲਿਮਕਾ ਬੁੱਕ, ਇੰਡੀਆ ਬੁੱਕ, ਏਸ਼ੀਆ ਬੁੱਕ, ਯੂਨੀਕ ਵਰਲਡ ਬੁੱਕ, ਚੈਂਪੀਅਨ ਵਰਲਡ ਬੁੱਕ, ਗਲੋਬਲ ਵਰਲਡ ਬੁੱਕ ਆਦਿ ਸ਼ਾਮਿਲ ਹਨ| ਉਹਨਾਂ ਕਿਹਾ ਕਿ ਉਹਨਾਂ ਨੂੰ ਵੱਖ ਵੱਖ ਧਾਰਮਿਕ, ਸਭਿਆਚਾਰਕ ਅਤੇ ਸਮਾਜਿਕ ਕਲੱਬਾਂ/ਸੁਸਾਇਟੀਆਂ ਵਲੋਂ ਹੁੱਣ ਤੱਕ 1500 ਤੋਂ ਵੱਧ ਮਾਣ-ਸਨਮਾਨ ਮਿਲ ਚੁੱਕੇ ਹਨ| ਇਸ ਤੋਂ ਇਲਾਵਾ ਪੰਜਾਬ ਸਰਕਾਰ, ਨੈਸ਼ਨਲ ਐਵਾਰਡ ਅਤੇ ਇੰਟਰਨੈਸ਼ਨਲ ਐਵਾਰਡ (ਕੈਨੇਡਾ) ਵੀ ਮਿਲ ਚੁੱਕੇ ਹਨ| ਉਹਨਾਂ ਦੇ ਦੋ ਬੱਚੇ (ਅਮਨਦੀਪ ਸਿੰਘ ਅਤੇ ਸੰਦੀਪ ਕੌਰ) ਜੋ ਕਿ ਕੈਨੇਡਾ ਵਿੱਚ ਪੱਕੇ ਤੌਰ ਤੇ ਰਹਿ ਰਹੇ ਹਨ, ਉਹ ਵੀ ਹੁਣ ਤੱਕ 40-40 ਵਾਰ ਖ਼ੂਨਦਾਨ ਕਰ ਚੁੱਕੇ ਹਨ|

Leave a Reply

Your email address will not be published. Required fields are marked *