ਖੂਨਦਾਨੀ ਜੋੜੀ ਬਲਵੰਤ ਸਿੰਘ ਤੇ ਜਸਵੰਤ ਕੌਰ ਦਾ ਸਨਮਾਨ 12 ਨਵੰਬਰ ਨੂੰ

ਐਸ ਏ ਐਸ ਨਗਰ, 10 ਨਵੰਬਰ (ਸ.ਬ.) ਮੁਹਾਲੀ ਦੀ ਖੂਨਦਾਨੀ ਜੋੜੀ ਸ. ਬਲਵੰਤ ਸਿੰਘ ਤੇ ਜਸਵੰਤ ਕੌਰ ਨੂੰ 12 ਨਵੰਬਰ ਨੂੰ ਇੰਡੀਆ ਬੁੱਕ ਆਫ ਰਿਕਾਰਡਜ ਵੱਲੋਂ ਨਵੀਂ ਦਿੱਲੀ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਹੈ| ਇਸ ਮੌਕੇ ਵਰਲਡ ਰਿਕਾਰਡਜ ਯੂਨੀਅਨ ਬੁੱਕ-2018 (ਏਸ਼ੀਆ ਲੈਵਲ) ਵੀ ਰਿਲੀਜ ਕੀਤੀ ਜਾਵੇਗੀ| ਇਹ ਜੋੜੀ ਹੁਣ ਤੱਕ ਇਕੱਠੇ 95 ਵਾਰ ਖੂਨਦਾਨ  ਕਰ ਚੁੱਕੀ ਹੈ| ਇਹਨਾਂ ਦਾ ਨਾਮ ਲਿਮਕਾ ਬੁੱਕ ਰਿਕਾਰਡਜ, ਯੂਨੀਕ ਵਰਲਡ ਰਿਕਾਰਡਜ, ਇੰਡੀਆ ਬੁੱਕ ਰਿਕਾਰਡਜ, ਚੈਂਪੀਅਨ ਬੁੱਕ ਆਫ ਵਰਲਡ ਰਿਕਾਰਡਜ ਵਿਚ ਵੀ ਦਰਜ ਹੋ ਚੁੱਕਿਆ ਹੈ|

Leave a Reply

Your email address will not be published. Required fields are marked *