ਖੂਨਦਾਨ ਕਂੈਪ ਅਤੇ ਪੁਆਧੀ ਅਖਾੜਾ 2 ਫਰਵਰੀ ਨੂੰ

ਐਸ ਏ ਐਸ ਨ ਗਰ, 24 ਜਨਵਰੀ (ਸ.ਬ.) ਪੇਂਡੂ ਸੰਘਰਸ਼ ਕਮੇਟੀ ਵਲੋਂ ਯੂਥ ਆਫ ਪੰਜਾਬ, ਬਾਬਾ ਬਾਲ ਭਾਰਤੀ ਮੰਦਿਰ ਕਮੇਟੀ ਮਟੌਰ ਅਤੇ ਸ਼ਿਵ ਮੰਦਿਰ ਕਮੇਟੀ ਮਟੌਰ ਦੇ ਸਹਿਯੋਗ ਨਾਲ ਮਰਹੂਮ ਕਾਮਰੇਡ ਜਸਵੰਤ ਸਿੰਘ ਮਟੌਰ, ਮਰਹੂਮ ਜਸਵੰਤ ਸਿੰਘ ਸ਼ਾਹੀ ਮਾਜਰਾ ਅਤੇਮਰਹੂਮ ਤੇਜਾ ਸਿੰਘ ਬੋਲਾ ਦੀ ਯਾਦ ਵਿੱਚ 2 ਫਰਵਰੀ ਨੂੰ ਖੂਨਦਾਨ ਕੈਂਪ ਅਤੇ ਪੁਆਧੀ ਅਖਾੜਾ ਲਗਾਇਆ ਜਾ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਪਰਮਦੀਪ ਬੈਦਵਾਨ ਨੇ ਦਸਿਆ ਕਿ 2 ਫਰਵਰੀ ਨੂੰ ਖੂਨਦਾਨ ਕੈਂਪ ਸਵੇਰ ਨੋ ਵਜੇ ਤੋਂ ਇੱਕ ਵਜੇ ਤੱਕ ਸਿਵਲ ਹਸਪਤਾਲ ਮੁਹਾਲੀ ਦੇ ਡਾਕਟਰਾਂ ਦੀ ਨਿਗਰਾਨੀ ਹੇਠ ਬਾਬਾ ਬਾਲ ਭਾਰਤੀ ਮੰਦਿਰ ਮਟੌਰ ਵਿਖੇ ਲਗਾਇਆ ਜਾਵੇਗਾ ਅਤੇ ਦੁਪਹਿਰ 12 ਵਜੇ ਪੁਆਧੀ ਅਖਾੜਾ ਸ਼ੁਰੂ ਹੋ ਕੇ ਸ਼ਾਮ ਪੰਜ ਵਜੇ ਸਮਾਪਤ ਹੋਵੇਗਾ| ਪੁਆਧੀ ਅਖਾੜੇ ਦਾ ਸੰਚਾਲਨ ਗਾਇਕ ਸ਼ਮਰ ਸਿੰਘ ਸ਼ੰਮੀ ਅਤੇ ਉਹਨਾਂ ਦੇ ਸਾਥੀਆਂ ਵਲੋਂ ਕੀਤਾ ਜਾਵੇਗਾ| ਇਸ ਮੌਕੇ ਬਾਬਾ ਬਾਲ ਭਾਰਤੀ ਕਮੇਟੀ ਮਟੌਰ ਵਲੋਂ ਗੁਰੂ ਕਾ ਲੰਗਰ ਅਤੁੱਟ ਵਰਤੇਗਾ|
ਇਸ ਮੌਕੇ ਪੇਂਡੂ ਸੰਘਰਸ਼ ਕਮੇਟੀ ਦੇ ਚੇਅਰਮੈਨ ਬੂਟਾ ਸਿੰਘ, ਬਿੰਦਰਾ ਬੈਦਵਾਨ ਅਤੇ ਪਰਵਿੰਦਰ ਸਿੰਘ ਬੈਦਵਾਨ (ਦੋਵੇਂ ਕੌਂਸਲਰ), ਹਰਵਿੰਦਰ ਸਿੰਘ, ਅਮਰੀਕ ਸਿੰਘ, ਗੁਰਮੇਲ ਸਿੰਘ ਫੌਜੀ, ਹਰਜੀਤ ਸਿੰਘ ਭੋਲੂ, ਬਹਾਦਰ ਸਿੰਘ ਮਦਨਪੁਰ, ਜਗਦੀਪ ਸਿੰਘ ਸ਼ਾਹੀ ਮਾਜਰਾ, ਬਾਲ ਕ੍ਰਿਸ਼ਨ, ਗੁਰਬਖਸ਼ ਸਿੰਘ, ਮੰਨਾ ਕੁੰਭੜਾ, ਰਣਦੀਪ ਸਿੰਘ ਬੈਦਵਾਨ, ਰਮਾਂਕਾਤ ਕੁਰਾਲੀ, ਸਤਵਿੰਦਰ ਸਿੰਘ ਚੈੜੀਆਂ, ਬੱਬੂ ਮੁਹਾਲੀ, ਜੱਗੀ ਧਨੋਆ, ਗੁਰਜੀਤ ਮਾਮਾ ਮਟੌਰ, ਲੱਕੀ ਕਲਸੀ, ਰਣਜੀਤ ਕਾਕਾ, ਸ਼ੁੱਭ ਸੇਂਖੋ, ਇਸ਼ਾਂਤ ਮੁਹਾਲੀ, ਸਿਮਰਨ ਕੌਰ ਗਿੱਲ, ਸਨੇਹਾ ਅਗਰਵਾਲ, ਬਾਬਾ ਬਾਲ ਭਾਰਤੀ ਕਮੇਟੀ ਮਟੌਰ, ਸ਼ਿਵ ਮੰਦਿਰ ਕਮੇਟੀ ਮਟੌਰ, ਯੂਥ ਆਫ ਪੰਜਾਬ ਦੇ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ|

Leave a Reply

Your email address will not be published. Required fields are marked *