ਖੂਨਦਾਨ ਕੈਂਪ ਦਾ ਆਯੋਜਨ

ਐਸ ਏ ਐਸ ਨਗਰ, 16 ਅਕਤੂਬਰ (ਸ.ਬ.)ਕੰਟੀਨੈਂਟਲ ਗਰੁੱਪ ਆਫ ਇੰਸੀਟਚਿਊਟ ਦੇ ਐਨਐਸਐਸ ਯੂਨਿਟ ਵੱਲੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ| ਕੈਂਪ ਦਾ ਉਦਘਾਟਨ ਗਰੁੱਪ ਦੇ ਕੈਂਪਸ ਡਾਇਰੈਕਟਰ ਡਾ. ਆਰ ਕੇ ਸ਼ਰਮਾ ਨੇ ਕੀਤਾ|
ਇਸ ਮੌਕੇ ਸੰਬੋਧਨ ਕਰਦਿਆਂ  ਡਾ. ਸ਼ਰਮਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਖੂਨਦਾਨ ਇਕ ਬਿਹਤਰੀਨ ਜਰੀਆ ਹੈ| ਉਨ੍ਹਾਂ ਨੇ ਖੂਨਦਾਨ ਦੇ ਮਹੱਤਵ ਤੇ ਕਿਹਾ ਕਿ ਇਹ ਹਜਾਰਾਂ ਲੋਕਾਂ ਦੀ ਜਿੰਦਗੀ ਬਚਾ  ਸਕਦਾ ਹੈ| ਉਨ੍ਹਾਂ ਨੇ ਵਿਦਿਆਰੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਅੱਗੇ ਆਉਣ ਅਤੇ ਦੂਸਰਿਆਂ ਦੀ ਜਿੰਦਗੀ ਬਚਾਉਣ ਲਈ ਖੂਨਦਾਨ ਕਰਨ|
ਇਸ ਮੌਕੇ  ਕਰੀਬ 60 ਯੂਨਿਟ ਖੂਨ ਐਨਐਸਐਸ ਵਲੰਟੀਅਰ, ਫੈਕਲਿਟੀ ਅਤੇ ਕਾਲਜ ਸਟਾਫ ਵੱਲੋਂ ਦਾਨ ਕੀਤਾ ਗਿਆ| ਇਸ ਮੌਕੇ ਤੇ ਸੀ.ਸੀ.ਐਚ.ਐਸ. ਦੇ ਪ੍ਰਿੰਸੀਪਲ ਪ੍ਰੋ. ਤਨਵੀਰ ਸਿੰਘ ਗਿਲ, ਪ੍ਰਬੰਧਕ ਮੈਨੇਜਰ ਰਵਿੰਦਰ ਸਿੰਘ ਰਾਣਾ, ਐਨਐਸਐਸ ਆਫਿਸਰ ਵਿਕਰਾਂਤ, ਐਚਓਡੀ ਮੈਕੇਨਿਕਲ ਪ੍ਰੋਫੈਸਰ ਗੌਰਵ ਸਚਦੇਵਾ ਅਤੇ ਐਨਸੀਸੀ ਅਫਸਰ ਹਰਪਾਲ ਤੋਂ ਇਲਾਵਾ ਵਿਭਾਗ ਦੇ ਹੈਡ ਅਤੇ ਸਟਾਫ ਮੈਂਬਰ ਵੀ ਮੌਜੂਦ ਰਹੇ

Leave a Reply

Your email address will not be published. Required fields are marked *