ਖੂਨਦਾਨ ਕੈਂਪ ਦੀਆਂ ਤਿਆਰੀਆਂ ਮੁਕੰਮਲ

ਐਸ ਏ ਐਸ ਨਗਰ, 8 ਜੂਨ (ਸ.ਬ.) ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਵਲੋਂ ਡਿਪਲਾਸਟ ਗਰੁੱਪ ਦੇ ਸਹਿਯੋਗ ਨਾਲ 10 ਜੂਨ ਨੂੰ ਕਮਿਊਨਿਟੀ ਸੈਂਟਰ ਸੈਕਟਰ-69 ਵਿਖੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਅਤੇ ਕੌਂਸਲਰ ਸ੍ਰੀ ਸਤਵੀਰ ਸਿੰਘ ਧਨੋਆ ਨੇ ਦਸਿਆ ਕਿ ਇਸ ਖੂਨਦਾਨ ਕੈਂਪ ਵਿੱਚ ਪੀ.ਜੀ.ਆਈ. ਦੇ ਡਾਇਰੈਕਟਰ ਸ੍ਰੀ ਜਗਤ ਰਾਮ ਅਤੇ ਮੈਡੀਕਲ ਸੁਪਰਡੈਂਟ ਸ੍ਰੀ ਏ ਕੇ ਗੁਪਤਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਕੇ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕਰਨਗੇ| ਉਹਨਾਂ ਕਿਹਾ ਕਿ ਪੀ ਜੀ ਆਈ ਦੀ ਟੀਮ ਕਂੈਪ ਲਗਾਉਣ ਵਾਲੀ ਥਾਂ ਦਾ ਅੱਜ ਮੁਆਇਜਾ ਕਰ ਗਈ ਹੈ| ਇਸ ਖੂਨਦਾਨ ਕੈਂਪ ਵਿੱਚ ਪੀ ਜੀ ਆਈ ਦੀ ਟੀਮ ਵਲੋਂ ਖੂਨ ਇਕੱਤਰ ਕੀਤਾ ਜਾਵੇਗਾ|
ਉਹਨਾਂ ਕਿਹਾ ਕਿ ਲੋਕਾਂ ਨੂੰ ਖੂਨਦਾਨ  ਕਰਨ ਸਬੰਧੀ ਜਾਗਰੂਕ ਹੋਣਾ ਚਾਹੀਦਾ ਹੈ| ਖੂਨਦਾਨ ਹੀ ਸਭ ਤੋਂ ਉਤਮ ਦਾਨ ਹੈ ਅਤੇ ਸਾਡੇ ਵਲੋਂ ਦਾਨ ਕੀਤਾ ਖੂਨ ਕਿਸੇ ਦੀ ਵੀ ਜਿੰਦਗੀ ਬਚਾਅ ਸਕਦਾ ਹੈ| ਇਸ ਸਬੰਧੀ ਸੁਸਾਇਟੀ ਦੀ ਮੀਟਿੰਗ ਵਿੱਚ ਖੂਨਦਾਨ ਕੈਂਪ ਦੀਆਂ ਸਾਰੀਆਂ ਤਿਆਰੀਆਂ ਨੂੰ ਮੁਕੰਮਲ ਕਰ ਲਿਆ ਗਿਆ ਹੈ| ਮੀਟਿੰਗ ਵਿੱਚ ਸਰਵਸ੍ਰੀ ਕੁਲਦੀਪ ਸਿੰਘ ਹੈਪੀ, ਰਵਿੰਦਰ ਕੁਮਾਰ ਰਵੀ, ਗੁਰਦਿਆਲ ਸਿੰਘ, ਸੁਦਾਗਰ ਸਿੰਘ ਬੱਲੋਮਾਜਰਾ, ਪਰਵਿੰਦਰ ਸਿੰਘ ਪੈਰੀ, ਅਮਰਜੀਤ ਸਿੰਘ ਪਰਮਾਰ ਤੋਂ ਇਲਾਵਾ ਹੋਰ ਮੈਂਬਰ ਹਾਜਿਰ ਸਨ|

Leave a Reply

Your email address will not be published. Required fields are marked *