ਖੂਨਦਾਨ ਕੈਂਪ ਦੌਰਾਨ ਥੈਲੀਸੀਮਿਕ ਬੱਚਿਆਂ ਲਈ 287 ਯੂਨਿਟ ਖੂਨ ਇਕੱਤਰ ਕੀਤਾ

ਐਸ ਏ ਐਸ ਨਗਰ, 3 ਜੂਨ (ਸ.ਬ.) ਥੈਲੀਸੀਮਿਕ ਚਾਈਲਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਪੀ.ਜੀ.ਆਈ. ਵਿਖੇ 166 ਵਾਂ ਖੂਨਦਾਨ ਕੈਂਪ ਲਗਾਇਆ ਗਿਆ| ਬਲੱਡ ਬੈਂਕ  ਪੀ.ਜੀ.ਆਈ ਦੇ ਸਹਿਯੋਗ ਅਤੇ ਪੀ.ਜੀ.ਆਈ. ਦੇ  ਹੈਮੇਟੋਲਾਜੀ ਵਿਭਾਗ ਦੀ ਮੁਖੀ ਡਾ.ਨੀਲਮ ਮਰਵਾਹਾ ਦੀ ਅਗਵਾਈ ਵਿੱਚ ਲਗਾਏ ਗਏ| ਇਸ ਖੂਨਦਾਨ ਕੈਂਪ ਦੌਰਾਨ ਥੈਲੇਸੀਮਿਕ ਬੱਚਿਆਂ ਦੇ ਇਲਾਜ ਲਈ 287 ਯੂਨਿਟ  ਖੂਨ ਇਕੱਤਰ ਕੀਤਾ ਗਿਆ|
ਕੈਂਪ ਦਾ ਰਸਮੀ ਉਦਘਾਟਨ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਮੁਹਾਲੀ ਦੇ ਡਾਇਰੈਕਟਰ ਸ੍ਰ. ਚਰਨਜੀਤ ਸਿੰਘ ਵਾਲੀਆ ਨੇ ਕੀਤਾ| ਇਸ ਮੌਕੇ ਕੈਲਗਰੀ, ਕੈਨੇਡਾ ਤੋਂ ਆਏ ਸ੍ਰੀ ਜੀ.ਆਰ.ਐਸ. ਛੀਨਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ|  ਐਸੋਸੀਏਸ਼ਨ ਦੇ ਬੁਲਾਰੇ ਨੇ ਦਸਿਆ ਕਿ ਸੰਸਥਾ ਵਲੋਂ ਲਗਾਇਆ ਜਾਣ ਵਾਲਾ 166 ਵਾਂ ਕੈਂਪ 14 ਜੂਨ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਵਿਖੇ ਲਗਾਇਆ ਜਾਵੇਗਾ|

Leave a Reply

Your email address will not be published. Required fields are marked *