ਖੂਨਦਾਨ ਕੈਂਪ ਦੌਰਾਨ 200 ਵਿਅਕਤੀਆਂ ਨੇ ਖੂਨਦਾਨ ਕੀਤਾ

ਐਸ ਏ ਐਸ ਨਗਰ, 14 ਜੂਨ (ਸ.ਬ.) ਆਈਵੀ  ਹਸਪਤਾਲ ਵਿੱਚ ਆਯੋਜਿਤ ਇੱਕ ਖੂਨਦਾਨ ਕੈਂਪ ਵਿੱਚ 200 ਤੋਂ ਜ਼ਿਆਦਾ ਲੋਕਾਂ ਨੇ ਖੂਨਦਾਨ ਕੀਤਾ|
ਇਸ ਮੌਕੇ ਬੋਲਦਿਆਂ ਡਾ. ਵਰੂਣ ਹਟਵਾਲ, ਹੈਡ, ਡਿਪਾਰਟਮੈਂਟ ਆਫ ਟ੍ਰਾਂਸਫਿਊਜਨ ਮੈਡੀਸਨ, ਆਈਵੀ ਹਸਪਤਾਲ ਨੇ ਕਿਹਾ ਕਿ 1.3 ਬਿਲੀਅਨ ਦੀ ਅਬਾਦੀ ਵਾਲੇ ਭਾਰਤ ਵਿੱਚ ਹਾਲੇ ਵੀ ਖੂਨ ਦੀ ਗੰਭੀਰ ਘਾਟ ਬਣੀ ਹੋਈ ਹੈ|
ਉਨ੍ਹਾਂ  ਕਿਹਾ ਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਸਾਲ ਵਿੱਚ ਇੱਕ ਵਾਰ ਹੀ ਖੂਨਦਾਨ ਕਰ ਸਕਦੇ ਹਨ ਜਦੋਂ ਕਿ ਸੱਚਾਈ ਇਹ ਹੈ ਕਿ ਕੋਈ ਵੀ ਵਿਅਕਤੀ ਤਿੰਨ ਮਹੀਨਿਆਂ ਤੋਂ ਬਾਅਦ ਖੂਨਦਾਨ ਕਰ ਸਕਦਾ ਹੈ| ਖੂਨ ਦੀ ਜ਼ਰੂਰਤ ਵਾਰ ਵਾਰ ਹੋਣ ਵਾਲੇ ਬਲੱਡ ਟ੍ਰਾਂਸਫਿਊਜਨ, ਵੱਡੀ ਸਰਜਰੀ ਤੋਂ ਇਲਾਵਾ ਕੈਂਸਰ ਸੰਬੰਧੀ ਪ੍ਰਕ੍ਰਿਆਵਾਂ, ਗਰਭਧਾਰਣ ਦੇ ਸਮੇਂ ਵਿਭਿੰਨ ਮੁਸ਼ਕਿਲ ਪਰਿਸਥਿਤੀਆਂ ਤੇ ਕੁਝ ਸਿਹਤ ਸੰਬੰਧੀ ਵਿਕਾਰਾਂ ਦੇ ਸਮੇਂ ਜਿਵੇਂ ਸਿਕਲ ਸੇਲ ਅਨੀਮੀਆ ਥੈਲੇਸੀਮੀਆ ਤੇ  ਹੇਮੋਫਿਲੀਆ ਵਿੱਚ ਵੀ ਖੂਨ ਦੀ ਜ਼ਰੂਰਤ ਪੈਂਦੀ ਹੈ|

Leave a Reply

Your email address will not be published. Required fields are marked *