ਖੂਨਦਾਨ ਕੈਂਪ ਦੌਰਾਨ 256 ਵਿਅਕਤੀਆਂ ਨੇ ਖੂਨਦਾਨ ਕੀਤਾ

ਐਸ. ਏ. ਐਸ ਨਗਰ, 1 ਜੂਨ (ਸ.ਬ.) ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ (ਰਜਿ:) ਵਲੋਂ ਸੰਸਥਾ ਦੇ ਪ੍ਰਧਾਨ ਸ੍ਰ. ਸਤਵੀਰ ਸਿੰਘ ਧਨੋਆ ਮਿਉਂਸਪਲ ਕੌਂਸਲਰ ਦੀ ਅਗਵਾਈ ਵਿੱਚ ਡਿਪਲਾਸਟ ਦੇ ਫਾਉਡਰ ਸ੍ਰੀ ਪਿਆਰੇ ਲਾਲ ਦੀ ਯਾਦ ਵਿੱਚ 9ਵਾਂ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ| ਡਿਪਲਾਸਟ ਗਰੁੱਪ, ਰੋਟਰੀ ਕੱਲਬ ਅਤੇ ਲਾਇੰਜ ਕੱਲਬ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਮੌਕੇ ਨਗਰ ਨਿਗਮ ਮੁਹਾਲੀ ਦੇ ਮੇਅਰ ਸ੍ਰ. ਕੁਲਵੰਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਇਸ ਮੌਕੇ ਬੋਲਦਿਆਂ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਮਨੁੱਖੀ ਜਿੰਦਗੀਆਂ ਨੂੰ ਬਚਾਉਣ ਲਈ ਕੀਤੇ ਜਾਣ ਵਾਲੇ ਇਸ ਮਹਾਨ ਕਾਰਜ ਲਈ ਲੋਕਾਂ ਨੂੰ ਵੱਧ ਤੋਂ ਵੱਧ ਯੋਗਦਾਨ ਦੇਣਾ ਚਾਹੀਦਾ ਹੈ| ਕੌਂਸਲਰ ਸਤਵੀਰ ਸਿੰਘ ਧਨੋਆ ਦੀ ਤਾਰੀਫ ਕਰਦਿਆਂ ਉਹਨਾਂ ਕਿਹਾ ਕਿ ਸ੍ਰ. ਧਨੋਆ ਸਹੀ ਅਰਥਾਂ ਵਿੱਚ ਸਮਾਜ ਸੇਵਾ ਕਰ ਰਹੇ ਹਨ| ਸ੍ਰ. ਸਤਵੀਰ ਸਿੰਘ ਧਨੋਆ ਨੇ ਇਸ ਮੌਕੇ ਸੁਸਾਇਟੀ ਵੱਲੋਂ ਕੀਤੇ ਜਾਂਦੇ ਸਮਾਜ ਸੇਵਾ ਦੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਸੁਸਾਇਟੀ ਦੇ ਮੈਂਬਰ ਇੱਕਮਤ ਹੋ ਕੇ ਸਮਾਜਸੇਵਾ ਦੇ ਕੰਮਾਂ ਵਿੱਚ ਮੋਹਰੀ ਬਣ ਕੇ ਕੰਮ ਕਰਦੇ ਹਨ ਤਾਂ ਹੀ ਸੁਸਾਇਟੀ ਅਜਿਹੇ ਪ੍ਰੋਜੈਕਟ ਮੁਕੰਮਲ ਕਰਨ ਦੇ ਯੋਗ ਹੋਈ ਹੈ|
ਇਸ ਖੂਨਦਾਨ ਕੈਂਪ ਕੌਰਾਨ 256 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਗਿਆ| ਪੀ. ਜੀ. ਆਈ ਤੋਂ ਆਈ ਡਾਕਟਰਾਂ ਦੀ ਟੀਮ ਵੱਲੋਂ ਖੂਨਦਾਨੀਆਂ ਤੋਂ ਖੂਨ ਇੱਕਤਰ ਕੀਤਾ ਗਿਆ|
ਇਸ ਮੌਕੇ ਡਿਪਲਾਸਟ ਦੇ ਐਮ. ਡੀ. ਸ੍ਰੀ ਅਸ਼ੋਕ ਗੁਪਤਾ, ਐਸ. ਡੀ. ਐਮ ਮੁਹਾਲੀ ਸ੍ਰ. ਆਰ. ਪੀ ਸਿੰਘ ਅਤੇ ਸ੍ਰੀ ਰਵਿੰਦਰ ਕ੍ਰਿਸ਼ਨ ਐਡਵੋਕੇਟ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ| ਇਸ ਮੌਕੇ ਸ੍ਰ. ਕਮਲਜੀਤ ਸਿੰਘ ਰੂਬੀ, ਸ੍ਰ. ਹਰਦੀਪ ਸਿੰਘ ਸਰਾਓ, ਸ੍ਰੀ ਅਰੁਣ ਸ਼ਰਮਾ, ਸ੍ਰੀ ਬੌਬੀ ਕੰਬੋਜ, ਬੀਬੀ ਜਸਬੀਰ ਕੌਰ ਅਤਲੀ, ਸ੍ਰੀ ਆਰ. ਪੀ ਸ਼ਰਮਾ, ਸ੍ਰ. ਹਰਪਾਲ ਸਿੰਘ ਚੰਨਾ, ਸ੍ਰ. ਸੁਰਿੰਦਰ ਸਿੰਘ ਰੋਡਾ, ਸ੍ਰ. ਗੁਰਮੁਖ ਸਿੰਘ ਸੋਹਲ (ਸਾਰੇ ਕੌਂਸਲਰ) ਸ੍ਰ. ਬਲਜੀਤ ਸਿੰਘ ਕੁੰਭੜਾ, ਸ੍ਰ. ਮਨਮੋਹਨ ਸਿੰਘ ਲੰਗ, ਸ੍ਰ. ਹਰਸੰਗਤ ਸਿੰਘ ਸੋਹਾਣਾ, ਸ੍ਰ. ਅਵਤਾਰ ਸਿੰਘ ਪ੍ਰਧਾਨ ਸੈਕਟਰ 69, ਸ੍ਰ. ਹਰਦੇਵ ਸਿੰਘ ਜਟਾਣਾ, ਸ੍ਰ. ਸੁਖਦੇਵ ਸਿੰਘ ਵਾਲੀਆ, ਸ੍ਰ. ਪੀ. ਐਸ. ਵਿਰਦੀ, ਸ੍ਰ. ਅਲਬੇਲ ਸਿੰਘ ਸਿਆਣ, ਸ੍ਰੀ. ਪੀ. ਡੀ ਵਧਵਾ, ਸ੍ਰੀ ਜੈ ਸਿੰਘ ਸੈਹਬੀ, ਸ੍ਰ ਅਮਰਜੀਤ ਸਿੰਘ ਪਰਮਾਰ, ਸ੍ਰ. ਜਸਰਾਜ ਸਿੰਘ ਸੋਨੂੰ, ਸ੍ਰ. ਜਗਦੀਸ਼ ਸਿੰਘ, ਸ੍ਰ. ਇੰਦਰਪਾਲ ਸਿੰਘ ਧਨੋਆ, ਸ੍ਰ. ਪਰਵਿੰਦਰ ਸਿੰਘ ਪੈਰੀ, ਸ੍ਰ. ਕੁਲਵਿੰਦਰ ਸਿੰਘ, ਸ੍ਰ. ਆਰ. ਐਸ ਬੈਦਵਾਨ, ਪਰਮਜੀਤ ਸਿੰਘ ਹੈਪੀ, ਸ੍ਰ. ਪਰਮਿੰਦਰ ਸਿੰਘ ਟਿਵਾਣਾ ਅਤੇ ਹੋਰ ਪਤਵੰਤੇ ਹਾਜਿਰ ਸੀ| ਇਸ ਮੌਕੇ ਸ੍ਰ. ਜਸਵੀਰ ਸਿੰਘ ਜੱਸੀ ਨੇ 87 ਵੀਂ ਵਾਰ ਖੂਨਦਾਨ ਕੀਤਾ|

Leave a Reply

Your email address will not be published. Required fields are marked *