ਖੂਨਦਾਨ ਕੈਂਪ ਦੌਰਾਨ 623 ਯੂਨਿਟ ਇੱਕਠੇ ਕੀਤੇ ਗਏ: ਧਨੋਆ

ਐਸ.ਏ.ਐਸ.ਨਗਰ, 26 ਦਸੰਬਰ (ਸ.ਬ.) ਉੱਘੇ ਕਾਨੂੰਨਦਾਨ ਸ੍ਰੀ ਰਵਿੰਦਰ ਕ੍ਰਿਸ਼ਨ ਜੀ ਦੇ ਜਨਮ ਦਿਨ ਮੌਕੇ ਲਗਾਏ ਸਾਲਾਨਾ ਖੂਨਦਾਨ ਕੈਂਪ ਦੌਰਾਨ 623 ਯੂਨਿਟ ਬਲੱਡ ਇਕੱਠਾ ਕੀਤਾ ਗਿਆ| ਪੀ.ਜੀ.ਆਈ ਚੰਡੀਗੜ੍ਹ ਸੈਕਟਰ 32 ਅਤੇ ਸੈਕਟਰ 16 ਦੀਆਂ ਟੀਮਾਂ ਵੱਲੋਂ ਇਕੱਤਰ ਕੀਤੇ ਯੂਨਿਟਾਂ  ਦੌਰਾਨ ਨੌਜਆਨਾ ਦਾ ਉਤਸ਼ਾਹ ਕਾਬਲੇ ਤਾਰੀਫ ਸੀ| ਇਸ ਮੌਕੇ ਸਤਵੀਰ ਧਨੋਆ ਪ੍ਰਧਾਨ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ (ਰਜਿ.) ਮੁਹਾਲੀ ਦੇ ਬੈਨਰ           ਹੇਠ ਮੁਹਾਲੀ ਸ਼ਹਿਰ ਤੋਂ ਤਕਰੀਬਨ 150 ਨੌਜੁਆਨਾਂ ਦਾ ਕਾਫਲਾਂ ਸਵੈਇੱਛਤ ਖੂਨਦਾਨ ਕਰਨ ਲਈ ਵਿਸ਼ੇਸ ਬੱਸਾਂ ਰਾਹੀ ਮਿਲਕ ਪਲਾਂਟ ਮੁਹਾਲੀ ਤੋਂ ਰਵਾਨਾ ਹੋਇਆ| ਸਤਵੀਰ ਸਿੰਘ  ਨੇ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਦੌਰਾਨ ਬਲੱਡ ਲੈਣ ਲਈ ਸੁਸਾਇਟੀ ਨਾਲ ਕਿਸੇ ਵੇਲੇ ਵੀ ਸੰਪਰਕ ਕੀਤਾ ਜਾ ਸਕਦਾ ਹੈ| ਸੁਸਾਇਟੀ ਦੇ ਵਲੰਟੀਅਰ ਹਰ ਸਮਾਂ  ਖੂਨਦਾਨ ਲਈ ਤਿਆਰ ਰਹਿੰਦੇ ਹਨ|
ਇਸ ਮੌਕੇ ਕੁਲਦੀਪ ਸਿੰਘ, ਰਵਿੰਦਰ ਰਵੀ, ਪਰਮਿੰਦਰ ਸਿੰਘ ਪੈਰੀ, ਹਰਦੀਪ ਸਿੰਘ, ਦਿਨੇਸ਼ ਸੈਣੀ, ਰਘਵੀਰ ਸਿੰਘ ਗੋਪਾਲ ਦੱਤ, ਮਦਨ ਮੋਦੀ ਆਦਿ ਹਾਜ਼ਿਰ ਸਨ|

Leave a Reply

Your email address will not be published. Required fields are marked *