ਖੂਨਦਾਨ ਕੈਂਪ ਦੌਰਾਨ 678 ਯੂਨਿਟ ਖੂਨਦਾਨ

ਐਸ ਏ ਐਸ ਨਗਰ, 25 ਦਸੰਬਰ (ਸ.ਬ.) ਉੱਘੇ ਕਾਨੂੰਨਦਾਨੀ ਸ੍ਰੀ ਰਵਿੰਦਰ ਕ੍ਰਿਸ਼ਨ ਦੇ 77ਵੇਂ ਜਨਮ ਦਿਨ ਮੇਕੇ ਰਵਿੰਦਰਾ ਫਾਰਮ (ਰਾਮਗੜ੍ਹ) ਵਿਖੇ ਲਗਾਏ ਖੂਨਦਾਨ ਕੈਂਪ ਦੌਰਾਨ 678 ਯੂਨਿਟ ਖੂਨ ਇਕੱਤਰ ਕੀਤਾ ਗਿਆ| ਪੀ ਜੀ ਆਈ ਸੈਕਟਰ-16 ਅਤੇ ਸੈਕਟਰਰ-32 ਦੀਆਂ ਟੀਮਾਂ ਵੱਲੋਂ ਸਵੇਰੇ 9ਵਜੇ ਤੋਂ ਸ਼ਾਮ 5 ਵਜੇ ਤੱਕ ਸਵੈਇੱਛਤ ਨੌਜਵਾਨਾਂ ਦਾ ਖੂਨ ਇਕੱਤਰ ਕੀਤਾ ਗਿਆ| ਇਸ ਮੌਕੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਾਲਾਨਾ ਕੈਂਪ ਵਿੱਚ ਐਸ ਏ ਐਸ ਨਗਰ ਅਤੇ ਚੰਡੀਗੜ੍ਹ ਤੋਂ ਵੱਡੀ ਗਿਣਤੀ ਨੌਜਵਾਨਾਂ ਦੇ ਕਾਫਲੇ ਦੇ ਰੂਪ ਵਿੱਚ ਪਹੁੰਚ ਕੇ ਖੂਨਦਾਨ ਲਹਿਰ ਵਿੱਚ ਹਿੱਸਾ ਪਾਇਆ| ਇਸ ਮੌਕੇ ਡਾਕਟਰਾਂ ਦੀ ਟੀਮ ਨੇ ਕਿਹਾ ਕਿ ਖੂਨ ਦੀ ਮੰਗ ਅਤੇ ਪੂਰਤੀ ਨੂੰ ਸੰਤੁਲਿਤ ਕਰਨ ਲਈ ਅਜਿਹੇ ਕੈਂਪ ਵਰਦਾਨ ਸਿੱਧ ਹੁੰਦੇ ਹਨ| ਜਿਕਰਯੋਗ ਹੈ ਕਿ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ (ਰਜਿ.) ਐਸ ਏ ਐਸ ਨਗਰ ਦੇ ਨੌਜਵਾਨ ਬਿਨਾਂ ਕਿਸੇ ਸਵਾਰਥ ਦੇ ਹਸਪਤਾਲ ਵਿੱਚ ਜਾ ਕੇ ਮਰੀਜਾਂ ਨੂੰ ਖੂਨ ਉਪਲਬਧ ਵੀ ਕਰਵਾਉਂਦੇ ਆ ਰਹੇ ਹਨ|

Leave a Reply

Your email address will not be published. Required fields are marked *