ਖੂਨਦਾਨ ਕੈਂਪ ਭਲਕੇ

ਚੰਡੀਗੜ੍ਹ, 13 ਜੂਨ (ਸ.ਬ.) ਥੈਲੀਸੀਮੀਅਕ ਚਿਲਡਰਨ  ਵੈਲਫੇਅਰ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ ਗੌਰਮਿੰਟ ਕਾਲਜ ਅਤੇ ਹਸਪਤਾਲ ਸੈਕਟਰ-32 ਦੇ ਬੱਚਿਆਂ ਦੇ ਵਿਭਾਗ ਦੇ ਸਹਿਯੋਗ ਨਾਲ 166ਵਾਂ ਖੂਨਦਾਨ ਕੈਂਪ ਵਿਸ਼ਵ ਖੂਨਦਾਨ ਦਿਵਸ ਮੌਕੇ 14 ਜੂਨ ਨੂੰ ਬਲੱਡ ਬੈਂਕ, ਗੌਰਮਿੰਟ ਕਾਲਜ ਐਂਡ ਹਸਪਤਾਲ ਸੈਕਟਰ-32 ਵਿਖੇ ਲਗਾਇਆ ਜਾ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਰਜਿੰਦਰ ਕਾਲੜਾ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਗੌਰਮਿੰਟ ਕਾਲਜ ਅਤੇ ਹਸਪਤਾਲ ਸੈਕਟਰ-32 ਦੇ ਡਾਇਰੈਕਟਰ ਪ੍ਰਿੰਸੀਪਲ ਡਾ ਏ ਕੇ ਜਨਮੇਜਾ ਕਰਨਗੇ| ਉਹਨਾਂ ਦੱਸਿਆ ਕਿ ਇਹ ਸੁਸਾਇਟੀ ਇਸ ਤੋਂ ਪਹਿਲਾਂ  165 ਖੂਨਦਾਨ ਕੈਂਪ ਲਗਾ ਚੁੱਕੀ ਹੈ|

Leave a Reply

Your email address will not be published. Required fields are marked *