ਖੂਨਦਾਨ ਕੈਂਪ ਭਲਕੇ

ਐਸ ਏ ਅੇਸ ਨਗਰ, 10 ਅਕਤੂਬਰ (ਸ.ਬ.) ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਸੈਕਟਰ 67 ਅਤੇ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਸੈਕਟਰ 67 ਵਲੋਂ ਸਾਂਝੇ ਤੌਰ ਤੇ 11 ਅਕਤੂਬਰ ਨੂੰ ਉਪਰੋਕਤ ਗੁਰਦੁਆਰਾ ਸਾਹਿਬ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਦੰਦਾਂ, ਨੱਕ , ਗਲਾ, ਕੰਨ, ਜਨਰਲ ਚੈਕਅਪ, ਇਸਤਰੀ ਰੋਗਾਂ ਦੀ ਜਾਂਚ ਕੀਤੀ ਜਾਵੇਗੀ| ਇਸ ਮੌਕੇ 5 ਸਾਲ ਦੇ ਬੱਚਿਆਂ ਦੇ ਸਾਰੇ ਜਰੂਰੀ ਟੀਕੇ ਮੁਫਤ ਵਿੱਚ ਲਗਾਏ ਜਾਣਗੇ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ|

Leave a Reply

Your email address will not be published. Required fields are marked *