ਖੂਨਦਾਨ ਕੈਂਪ ਭਲਕੇ

ਚੰਡੀਗੜ੍ਹ, 22 ਅਪ੍ਰੈਲ (ਸ.ਬ) ਚੰਡੀਗੜ੍ਹ ਕੈਮਿਸਟ ਐਸੋਸੀਏਸ਼ਨ ਵਲੋਂ 23 ਅਪ੍ਰੈਲ ਨੂੰ ਅਗਰਸੇਨ ਭਵਨ ਸੈਕਟਰ-30, ਚੰਡੀਗੜ੍ਹ ਵਿਖੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਆਨੰਦ ਨੇ ਦਸਿਆ ਕਿ ਇਸ ਮੌਕੇ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਆਸ਼ਾ ਜਾਇਸਵਾਲ ਮੁਖ ਮਹਿਮਾਨ ਹੋਣਗੇ| ਸਵੇਰੇ 9.30 ਤੋਂ ਦੁਪਹਿਰ 2 ਵਜੇ ਤੱਕ ਚੱਲਣ ਵਾਲੇ ਇਸ ਕੈਂਪ ਵਿਚ ਸਰਕਾਰ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਦੀ ਟੀਮ ਖੂਨ ਇਕੱਤਰ ਕਰੇਗੀ|

Leave a Reply

Your email address will not be published. Required fields are marked *