ਖੂਨਦਾਨ ਕੈਂਪ ਲਗਾਇਆ

ਐਸ ਏ ਐਸ ਨਗਰ, 28 ਜੁਲਾਈ (ਸ.ਬ.) ਲਾਇਨਜ ਕਲੱਬ ਮੁਹਾਲੀ ਵਲੋਂ ਮਾਨਵ ਰਚਨਾ ਇੰਟਰਨੈਸ਼ਨਲ ਸਕੂਲ ਮੁਹਾਲੀ ਦੇ ਸਹਿਯੋਗ ਨਾਲ ਸੈਕਟਰ 82 ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਬੱਲਡ ਬੈਂਕ ਫੇਜ਼ 6 ਦੀ ਟੀਮ ਨੇ 53 ਯੂਨਿਟ ਖੂਨ ਇਕੱਤਰ ਕੀਤਾ| ਇਸ ਕੈਂਪ ਦਾ ਉਦਘਾਟਨ ਮਾਨਵ ਰਚਨਾ ਸਕੂਲ ਦੇ ਮੈਨੇਜਰ ਅਰਜਨ ਅਤੇ ਅਮਰੀਕ ਸਿੰਘ ਮੁਹਾਲੀ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ| ਇਸ ਮੌਕੇ ਹਰਪ੍ਰੀਤ ਸਿੰਘ ਅਟਵਾਲ ਪ੍ਰਧਾਨ ਲਾਇਨਜ ਕਲੱਬ ਮੁਹਾਲੀ, ਜਸਵਿੰਦਰ ਸਿੰਘ ਜਨਰਲ ਸਕੱਤਰ, ਜੋਗਿੰਦਰ ਸਿੰਘ, ਜਤਿੰਦਰ ਪਾਲ ਸਿੰਘ, ਗੁਰਚਰਨ ਸਿੰਘ, ਬਲਜਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *