ਖੂਨਦਾਨ ਕੈਂਪ ਲਗਾਇਆ

ਐਸ.ਏ.ਐਸ, ਨਗਰ 15 ਅਪ੍ਰੈਲ (ਸ.ਬ.) ਸਰਵਹਿਤ ਕਲਿਆਣ ਸੁਸਾਇਟੀ ਵੱਲੋਂ ਵਿਸਾਖੀ ਮੌਕੇ ਸ੍ਰੀ ਲਖਸ਼ਮੀ ਨਰਾਇਣ ਮੰਦਰ ਫੇਜ਼ 11, ਸਵਰਾਜ ਇੱਜਨ ਲਿਮਟਿਡ, ਪੰਜਾਬ ਨੈਸ਼ਨਲ ਬੈਕ ਫੇਜ਼ 11 ਖੂਨ ਦਾਨ ਕੈਪ ਦਾ ਆਯੌਜਨ ਕੀਤਾ ਗਿਆ| ਸੰਸਥਾ ਦੇ ਪ੍ਰਧਾਨ ਗੁਰਮੁੱਖ ਸਿੰਘ ਅਤੇ ਸੈਕਟਰੀ ਸ੍ਰੀ ਰਾਜ ਕੁਮਾਰ ਦੀ ਅਗਵਾਈ ਵਿੱਚ ਲਗਾਏ ਗਏ ਇਸ ਕੈਪ ਦਾ ਉਦਘਾਟਨ ਅਸ਼ਵਨੀ ਸੰਭਾਲਕੀ ਅਤੇ ਪੰਜਾਬ ਨੈਸ਼ਨਲ ਬੈਂਕ ਸ੍ਰੀ ਡੀ.ਐਸ.ਵਰਮਾ ਸਰਕਲ ਹੈਡ ਵਲੋਂ ਕੀਤਾ ਗਿਆ| ਕੈਂਪ ਦੌਰਾਨ 93 ਖੂਨ ਦਾਨੀਆਂ ਵੱਲੋਂ ਦਾਨ ਕੀਤਾ ਗਿਆ ਅਤੇ ਮੈਡੀਕਲ ਕਾਲੇਜ ਹਸਪਤਾਲ ਸੈਕਟਰ 32 ਤੋਂ ਡਾ. ਰਵਨੀਤ ਕੌਰ ਦੀ ਅਗਵਾਈ ਵਿੱਚ ਆਈ ਟੀਮ ਵਲੋਂ ਖੂਨ ਇਕੱਤਰ ਕੀਤਾ ਗਿਆ|
ਇਸ ਕੈਂਪ ਵਿੱਚ ਰੈਡ ਕਰਾਸ ਸੁਸਾਇਟੀ ਦੀ ਕਮਲੇਸ਼ ਕੁਮਾਰ ਕੌਸ਼ਲ ਵਿਸ਼ੇਸ਼ ਰੂਪ ਵਿੱਚ ਹਾਜਰ ਹੋਏੇ ਅਤੇ ਖੂਨਦਾਨੀਆਂ ਨੂੰ ਇਨਾਮ ਵੰਡੇ| ਸ: ਮਨਜੀਤ ਸਿੰਘ ਰਿਟਾਇਰਡ ਐਸ.ਡੀ.ਓ ਗਮਾਡਾ ਨੇ 53 ਵਾਰ ਅਤੇ ਹਰਨੇਕ ਰਾਣਾ ਨੇ 52 ਵਾਰ ਖੂਨ ਦਾਨ ਕੀਤਾ| ਲਕਸ਼ਮੀ ਨਰਾਇਣ ਫੇਜ਼ 11 ਦੇ ਪ੍ਰਧਾਨ ਸ੍ਰੀ ਪਰਮੋਦ ਮਿਸ਼ਰਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਖੂਨਦਾਨੀਆਂ ਨੂੰ ਵਿਸ਼ੇਸ਼ ਤੋਹਫੇ ਦਿੱਤੇ ਗਏ|
ਕੈਂਪ ਦੌਰਾਨ ਪਸ਼ੂ ਪਾਲਣ ਤੇ ਡੇਅਰੀ ਕਿਰਤ ਵਿਭਾਗ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ: ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਹਾਜ਼ਿਰ ਹੋਏ| ਇਸ ਮੌਕੇ ਸ੍ਰ. ਸਿੱਧੂ ਨੇ ਕਿਹਾ ਖੂਨਦਾਨ ਪੁੰਨ ਦਾ ਕੰਮ ਹੈ| ਸਾਨੂੰ ਸਭ ਨੂੰ ਖੂਨ ਦਾਨ ਕਰਨਾ ਚਾਹੀਦਾ ਹੈ| ਜਿਸ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ|
ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਜਸਵੀਰ ਸਿੰਘ ਮਣਕੂ ਐਮ.ਸੀ. ਸ਼ਹਿਰੀ ਇਸਤਰੀ ਪ੍ਰਧਾਨ ਸ੍ਰੀਮਤੀ ਡਿੰਪਲ ਸਭਰਵਾਲ, ਕਵਿਤਾ ਸਭਰਵਾਲ, ਜਸਵਿੰਦਰ ਸ਼ਰਮਾ,ਥਾਣਾ ਇੰਚਾਰਜ ਫੇਜ਼11 ਸ੍ਰੀ ਨਰਦੇਵ ਸਿੰਘ, ਸ੍ਰੀ ਕੁਲਭੁਸ਼ਣ ਅਹੁਜਾ ਯੂਥ ਕਾਂਗਰਸ ਮੀਤ ਪ੍ਰਧਾਨ ਨਰਪਿੰਦਰ ਸਿੰਘ ਰੰਗੀ, ਵੀ ਕੇ ਵੈਦ ਵਾਰਡ ਨੰ:34 ਦੇ ਐਮ.ਸੀ. ਸ੍ਰੀਮਤੀ ਰਜਨੀ ਗੋਇਲ, ਐਲ ਆਈ ਜੀ ਅਤੇ ਐਮ.ਆਈ.ਜੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰੀ ਹਰਕੇਸ਼ ਰਾਣਾ, ਸ੍ਰੀ ਹਰਕੇਸ਼ ਸ਼ਰਮਾ ਮੱਛਲੀ ਕਲਾ, ਗੁਰਚਰਨ ਸਿੰਘ ਭਵਰਾ ਅਤੇ ਹੋਰਨਾਂ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੇ ਹਿੱਸਾ ਲਿਆ| ਅਖੀਰ ਵਿੱਚ ਉਪ ਪ੍ਰਧਾਨ ਸ੍ਰੀ ਵਿਰੇਦਰ ਸ਼ਰਮਾ ਕੈਸ਼ੀਅਰ ਰਮੇਸ਼ ਕੁਮਾਰ, ਅਸਿ. ਕੈਸ਼ੀਅਰ ਕਮਲੇਸ਼ ਰਾਜ ਸ਼ਰਮਾ, ਸਲਾਹਕਾਰ ਸ੍ਰੀ ਸੁਰੇਸ਼ ਕੁਮਾਰ ਐਡਵੋਕੇਟ, ਸੰਸਕ੍ਰਿਤੀ ਸੈਕਟਰੀ ਮਨਪ੍ਰੀਤ ਸੋਢੀ, ਪ੍ਰੋਗੰਡਾ ਸੈਕਟਰੀ ਸ੍ਰੀ ਪਦਮ ਸ਼ਰਮਾ ਪ੍ਰੈਸ ਸਕੱਤਰ ਅਨੀਲ ਠਾਕੁਰ, ਆਡੀਟਰ ਸ੍ਰੀ ਅਨੁਰਾਗ ਨੇ ਸਾਰਿਆਂ ਦਾ ਧੰਨਵਾਦ ਕੀਤਾ|

  • Leave a Reply

    Your email address will not be published. Required fields are marked *