ਖੂਨਦਾਨ ਕੈਂਪ ਲਗਾਇਆ

ਚੰਡੀਗੜ੍ਹ, 24 ਜੂਨ (ਸ.ਬ.) ਪੰਜਾਬ ਰੈਡ ਕਰਾਸ, ਰੌਸ਼ਨੀ ਫਾਊਂਡੇਸ਼ਨ, ਭਾਈ ਘਣਈਆ ਕੇਅਰ ਸਰਵਿਸ ਅਤੇ ਵੈਲਫੇਅਰ ਸੁਸਾਇਟੀ ਮੁਹਾਲੀ ਵੱਲੋਂ ਸੈਕਟਰ-22 ਡੀ ਚੰਡੀਗੜ੍ਹ ਵਿਖੇ ਮਾਰਕੀਟ ਦੇ ਮੈਂਬਰਾਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ| ਇਸ ਮੌਕੇ ਬਲੱਡ ਬੈਂਕ ਸਰਕਾਰ ਕਾਲਜ ਸੈਕਟਰ-32 ਦੀ ਟੀਮ ਵੱਲੋਂ 23 ਯੂਨਿਟ ਖੂਨ ਇਕੱਤਰ ਕੀਤਾ ਗਿਆ|
ਇਸ ਮੌਕੇ ਸ੍ਰੀਮਤੀ ਤੇਜਸਵੀ ਰੂਜਮ ਮੁੱਖ ਮਹਿਮਾਨ ਸਨ| ਇਸ ਮੌਕੇ ਸ੍ਰੀ ਕੇ ਕੇ ਸੈਣੀ ਡਿਪਟੀ ਸੈਕਟਰੀ ਪੰਜਾਬ ਰੈਡ ਕਰਾਸ, ਡਾ ਸਿਮਰਪ੍ਰੀਤ, ਡਾ ਹਰਲੀਨ, ਸ੍ਰੀ ਸੰਤੋਸ਼, ਬਲਬੀਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *