ਖੂਨਦਾਨ ਕੈਂਪ ਲਗਾਇਆ

ਐਸ.ਏ.ਐਸ.ਨਗਰ, 26 ਜੂਨ (ਸ.ਬ.) ਸੰਸਥਾ ਫੂਡ ਫਾਰ ਨੀਡੀ ਐਂਡ ਪੂਅਰ ਵਲੋਂ ਅੱਜ ਸਥਾਨਕ ਫੇਜ਼ 7 ਦੇ ਕਮਿਊਨਿਟੀ ਸੈਂਟਰ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ| ਇਸ ਕੈਂਪ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ| ਇਸ ਮੌਕੇ ਸ੍ਰ. ਸਿੱਧੂ ਨੇ ਕਿਹਾ ਕਿ ਇਸ ਕੈਂਪ ਰਾਹੀਂ ਸੰਸਥਾ ਵਲੋਂ ਬਹੁਮੁੱਲਾ ਯੋਗਦਾਨ ਦਿੱਤਾ ਗਿਆ ਹੈ ਜਿਸ ਨਾਲ ਕੋਰੋਨਾ ਮਾਹਾਂਮਾਰੀ ਦੇ ਦੌਰ ਵਿੱਚ ਮਰੀਜਾਂ ਦੀ ਖੂਨ ਦੀ ਲੋੜ ਦੀ ਪੂਰਤੀ ਕੀਤੀ ਜਾ ਸਕੇਗੀ|
ਸੰਸਥਾ ਦੇ ਕਨਵੀਨਰ ਸ਼ਮਿੰਦਰ ਕੁਮਾਰ ਅਤੇ ਕੋ-ਕਨਵੀਨਰ ਜਸਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਪੀ.ਜੀ.ਆਈ. ਦੀ ਟੀਮ ਵਲੋਂ ਖੂਨਦਾਨੀਆਂ ਤੋਂ ਖੂਨ ਇੱਕਤਰ ਕੀਤਾ ਗਿਆ ਅਤੇ ਲੱਗਭਗ 50 ਵਿਅਕਤੀਆਂ ਵਲੋਂ ਖੂਨਦਾਨ ਕੀਤਾ ਗਿਆ ਹੈ|
ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਗਰਗ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਅਤੇ ਪਰਮਜੀਤ ਸਿੰਘ ਕਾਹਲੋਂ, ਬਾਲ ਕ੍ਰਿਸ਼ਨ ਗੋਇਲ, ਕਮਲਪ੍ਰੀਤ ਸਿੰਘ, ਜਤਿੰਦਰ ਆਨੰਦ, ਸੁਰਿੰਦਰ ਚੁੱਗ, ਅਮਰਜੀਤ ਬਜਾਜ, ਬਲਜੀਤ ਗਰੇਵਾਲ, ਰਜਿੰਦਰ ਰਾਣਾ, ਗੁਰਮੀਤ ਆਇਆਨ, ਆਸ਼ੂ ਆਨੰਦ ਅਤੇ ਰਜਿੰਦਰ ਧਰਮਗੜ੍ਹ ਹਾਜਿਰ ਸਨ|

Leave a Reply

Your email address will not be published. Required fields are marked *