ਖੂਨਦਾਨ ਕੈਂਪ ਲਗਾਇਆ

ਐਸ ਏ ਐਸ ਨਗਰ, 13 ਨਵੰਬਰ (ਸ.ਬ.) ਯੂਥ ਆਫ ਪੰਜਾਬ ਵਲੋਂ 16ਵਾਂ ਖੂਨਦਾਨ  ਕੈਂਪ ਪਿੰਡ ਸ਼ਾਹੀ ਮਾਜਰਾ ਦੇ ਗੁਰਦੁਆਰਾ ਸਾਹਿਬ ਵਿੱਚ ਲਗਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਬੈਦਵਾਨ ਨੇ ਦੱਸਿਆ ਕਿ ਪੇਂਡੂ ਸੰਘਰਸ਼ ਕਮੇਟੀ ਦੇ ਮੀਤ ਪ੍ਰਧਾਨ ਸ੍ਰ. ਬੰਤ ਸਿੰਘ ਦੀ ਯਾਦ ਵਿੱਚ ਲਗਾਏ ਗਏ  ਇਸ ਕੈਂਪ ਦਾ ਉਦਘਾਟਨ ਸ੍ਰ. ਬੰਤ ਸਿੰਘ ਦੇ ਪਿਤਾ ਸ੍ਰ. ਪ੍ਰੇਮ ਸਿੰਘ ਨੇ ਕੀਤਾ|
ਇਸ ਕੈਂਪ ਵਿੱਚ 58 ਖੂਨਦਾਨੀਆਂ ਨੇ ਖੂਨਦਾਨ ਕੀਤਾ| ਇਸ ਮੌਕੇ ਨੰਬਰਦਾਰ ਹਰਵਿੰਦਰ ਸਿੰਘ ਜਨਰਲ ਸੈਕਟਰੀ ਪੇਂਡੂ ਸੰਘਰਸ਼ ਕਮੇਟੀ ਨੇ ਆਏ ਖੂਨਦਾਨੀਆਂ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ| ਇਸ ਮੌਕੇ ਗੁਰਜੀਤ ਮਾਮਾ ਮਟੌਰ, ਇਸ਼ਾਂਤ ਮੋਹਨ, ਜਗਦੀਸ਼ ਸਿੰਘ, ਜੱਗੂ ਬੈਦਵਾਨ, ਬਹਾਦਰ ਭੱਟੀ, ਸ਼ੁੱਭ ਸੇਖੋਂ, ਸਲੀਮ ਮਟੌਰ, ਜਗਦੀਪ ਸਿੰਘ, ਰਾਜੂ ਬੈਦਵਾਨ, ਸੰਨੀ ਬਲਬੇੜਾ, ਅਮਜਦ ਖਾਨ, ਵਿਸ਼ਨੂੰ ਬੈਦਵਾਨ, ਰੁਸ਼ਾਨ ਸਿੰਘ, ਅਮਨ ਰੋਪੜ, ਰਾਜ ਕੁਮਾਰ, ਡਾ ਮਨਦੀਪ ਕੌਰ, ਸਿਮਰਨਜੀਤ ਕੌਰ, ਗੁਰਦੀਪ ਕੌਰ, ਜਸਪ੍ਰੀਤ ਕੌਰ, ਤਰਨਜੀਤ ਕੌਰ, ਗੁਰੀ ਫੇਜ1, ਤਰੁਣ ਵੀ ਮੌਜੂਦ ਸਨ|

Leave a Reply

Your email address will not be published. Required fields are marked *