ਖੂਨਦਾਨ ਕੈਂਪ ਲਗਾਇਆ

ਐਸ. ਏ. ਐਸ ਨਗਰ, 12 ਅਪ੍ਰੈਲ (ਸ.ਬ.) ਅਗਰਵਾਲ ਕ੍ਰਾਕਕਰੀ ਫੇਜ਼-7 ਮੁਹਾਲੀ ਵਲੋਂ ਫੇਜ਼-7 ਵਿਖੇ ਖੂਨਦਾਨ ਕੈਂਪ ਲਗਾਇਆ ਗਿਆ| ਇਸ ਸੰਬੰਧੀ ਜਾਣਕਾਰੀ ਦਿੰਦਿਆ ਕੈਂਪ ਦੇ ਪ੍ਰਬੰਧਕ ਸ੍ਰੀ ਅਜੈ ਅਗਰਵਾਲ ਨੇ ਦੱਸਿਆ ਕਿ ਇਸ ਮੌਕੇ 102 ਯੂਨਿਟ ਖੂਨ ਦਾਨ ਕੀਤਾ ਗਿਆ| ਇਸ ਮੌਕੇ ਬਲੱਡ ਬੈਂਕ ਰੋਟਰੀ ਗਰੁੱਪ ਸੈਕਟਰ-37 ਚੰਡੀਗੜ੍ਹ ਦੀ ਟੀਮ ਨੇ ਖੂਨ ਇਕੱਤਰ ਕੀਤਾ| ਖੂਨਦਾਨੀਆਂ ਵਿੱਚ 23 ਖੂਨਦਾਨੀ ਅਜਿਹੇ ਸਨ, ਜਿਹਨਾਂ ਨੇ ਪਹਿਲੀ ਵਾਰ ਖੂਨਦਾਨ ਕੀਤਾ| ਖੂਨਦਾਨ ਕੈਂਪ ਤੋਂ ਬਾਅਦ ਭੰਡਾਰਾ ਕੀਤਾ ਗਿਆ|

Leave a Reply

Your email address will not be published. Required fields are marked *