ਖੂਨਦਾਨ ਕੈਂਪ ਲਗਾ ਕੇ ਬੱਚੇ ਦਾ ਜਨਮ ਦਿਨ ਮਨਾਇਆ

ਚੰਡੀਗੜ੍ਹ, 16 ਜੂਨ (ਸ.ਬ.) ਭਾਰਤ ਵਿਕਾਸ ਪ੍ਰੀਸਦ ਸਾਊਥ-4, ਚੰਡੀਗੜ੍ਹ ਵਲੋਂ ਸੈਕਟਰ-34 ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ 60 ਖੂਨਦਾਨੀਆਂ ਵਲੋਂ ਖੂਨ ਦਾਨ ਕੀਤਾ ਗਿਆ|
ਆਕਰਸ ਦੇ ਪਹਿਲੇ ਜਨਮ-ਦਿਨ ਦੀ ਖੁਸੀ ਵਿੱਚ ਲਗਾਏ ਗਏ ਇਸ ਖੂਨਦਾਨ ਕੈਂਪ ਦਾ ਉਦਘਾਟਨ ਉਸਦੇ ਦਾਦਾ ਡਾ. ਨੰਦ ਕਿਸ਼ੋਰ ਕਲਸੀ ਵੱਲੋਂ ਕੀਤਾ ਗਿਆ ਜਦੋਂ ਕਿ ਪ੍ਰਧਾਨਗੀ ਮੁੱਖ ਮਹਿਮਾਨ ਸ੍ਰੀਮਤੀ ਹਰਪ੍ਰੀਤ ਕੌਰ, ਮੈਨੇਜਰ ਸਟੇਟ ਬੈਂਕ ਆਫ ਇੰਡੀਆ, ਸੈਕਟਰ-34 ਨੇ ਕੀਤੀ| ਸੰਸਥਾ ਦੇ ਸਕੱਤਰ ਸ. ਜਗਤਾਰ ਸਿੰਘ ਬੈਨੀਪਾਲ ਨੇ 125ਵੀਂ ਵਾਰੀ, ਸੀ੍ਰ ਯੋਗੇਸ਼ ਸੂਦ ਨੇ 145ਵੀਂ ਵਾਰੀ ਖੂਨਦਾਨ ਕੀਤਾ| ਆਕਰਸ ਦੇ ਪਿਤਾ ਸ੍ਰੀ ਪ੍ਰਤੀਕ ਸੌਰਭ ਕਲਸੀ, ਚਾਚਾ ਰਿਸਭ ਕਲਸੀ, ਚਾਚੀ ਅੰਗਿਤਾ ਕਲਸੀ ਨੇ ਖੂਨਦਾਨ  ਕੀਤਾ|
ਇਸ ਮੌਕੇ ਤੇ ਸ੍ਰੀਮਤੀ ਨਿਰਮਲ ਕੌਰ ਸੇਖੋਂ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਇਸਤਰੀ ਵਿੰਗ) ਚੰਡੀਗੜ੍ਹ, ਸੰਸਥਾ ਦੇ ਪੈਟਰਨ ਸ੍ਰੀ ਬੇਅੰਤ ਸਿੰਘ, ਪ੍ਰਧਾਨ ਸ੍ਰੀ ਰਵੀ ਉੱਪਲ, ਖਜਾਨਚੀ ਸ੍ਰੀ ਵਿਨੈ ਮਲਹੋਤਰਾ, ਵਾਇਸ ਪ੍ਰਧਾਨ ਸ੍ਰੀ ਦਲਜੀਤ ਅਰੋੜਾ ਵੀ ਮੌਜੂਦ ਸਨ| ਇਸ ਕੈਂਪ ਵਿੱਚ ਸਰਕਾਰੀ ਕਾਲਜ ਤੇ ਹਸਪਤਾਲ, ਸੈਕਟਰ-32, ਚੰਡੀਗੜ੍ਹ ਦੀ ਟੀਮ ਵਲੋਂ ਡਾ. ਰਵਨੀਤ ਕੌਰ ਦੀ ਅਗਵਾਈ ਵਿੱਚ ਖੂਨ ਇਕੱਤਰ ਕੀਤਾ ਗਿਆ|

Leave a Reply

Your email address will not be published. Required fields are marked *