ਖੂਨਦਾਨ ਕੈਂਪ ਲਗਾ ਕੇ ਮਨਾਇਆ ਬੱਚੇ ਦਾ ਜਨਮ ਦਿਨ

ਚੰਡੀਗੜ੍ਹ, 13 ਜੂਨ (ਸ.ਬ.) ਭਾਰਤ ਵਿਕਾਸ ਪ੍ਰੀਸਦ ਚੰਡੀਗੜ੍ਹ ਸਾਉਥ ਜਿਲ੍ਹਾ, ਐਨ.ਐਸ.ਐਸ. ਵਿੰਗਜ (ਲੜਕੀਆਂ ਤੇ ਲੜਕੇ) ਚੰਡੀਗੜ੍ਹ ਅਤੇ ਮਾਨਜ, ਕਲਸੀ ਤੇ ਸੂਦ ਮੈਮੋਰੀਅਲ ਟਰਸੱਟ ਵਲੋਂ ਮਿਲ ਕੇ ਡਾ. ਐਨ.ਕੇ.ਕਲਸੀ ਦੇ ਪੋਤਰੇ ਮਾਸਟਰ ਆਕਰਸ ਦੇ ਦੂਜੇ ਜਨਮ ਦਿਨ ਦੀ ਖੁਸੀ ਵਿੱਚ ਖੂਨਦਾਨ ਤੇ ਅੰਗਦਾਨ ਕੈਂਪ ਸਰਕਾਰੀ ਕਾਮਰਸ ਤੇ ਬਿਜਨਸ ਐਡਮਿਨਿਸਟ੍ਰੇਸ਼ਨ ਕਾਲਜ, ਸੈਕਟਰ-50, ਚੰਡੀਗੜ੍ਹ ਵਿਖੇ ਲਗਾਇਆ ਗਿਆ| ਇਸ ਮੌਕੇ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32, ਚੰਡੀਗੜ੍ਹ ਦੀ ਡਾਕਟਰਾਂ ਦੀ ਟੀਮ ਵੱਲੋਂ ਖੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ ਗਿਆ| ਕੈਂਪ ਦੇ ਕਨਵੀਨਰ ਸ੍ਰ. ਜਗਤਾਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਸ ਕੈਂਪ ਵਿੱਚ 73 ਵਿਅਕਤੀਆਂ ਨੇ ਖੂਨਦਾਨ ਕੀਤਾ ਅਤੇ 252 ਐਨ.ਐਸ.ਐਸ. ਵਿੰਗ ਚੰਡੀਗੜ੍ਹ ਦੇ ਵਲੰਟੀਅਰਾਂ ਨੇ ਅੰਗਦਾਨ ਦੇ ਫਾਰਮ ਭਰੇ|
ਇਸ ਮੌਕੇ ਪੰਜਾਬ ਰੈੱਡ ਕਰਾਸ, ਮੁਹਾਲੀ ਦੇ ਸਕੱਤਰ ਰਾਜਮੱਲ ਵੱਲੋਂ ਖੂਨਦਾਨੀਆਂ ਨੂੰ ਸਰਟੀਫੀਕੇਟ ਤੇ ਬੈਜ ਨਾਲ ਸਨਮਾਣਿਤ ਕੀਤਾ ਗਿਆ| ਕੈਂਪ ਦਾ ਉਦਘਾਟਨ ਸ੍ਰੀਮਤੀ ਹੀਰਾ ਨੇਗੀ, ਹਲਕਾ ਐਮ.ਸੀ.ਨੇ ਕੀਤਾ ਅਤੇ ਪ੍ਰਧਾਨਗੀ ਡਾ.ਮਨਜੀਤ ਕੌਰ, ਪ੍ਰਿੰਸੀਪਲ ਨੇ ਕੀਤੀ| ਡਾ. ਮਨੋਜ ਕੁਮਾਰ ਭਾਂਬੂ, ਪ੍ਰੋਗਰਾਮ ਅਫਸਰ ਨੇ ਐਨ.ਐਸ.ਐਸ. ਦੇ ਵਲੰਟੀਅਰਜ ਨੂੰ ਖੂਨਦਾਨ ਕਰਨ ਲਈ ਪ੍ਰੇਰਿਆ|
ਇਸ ਮੌਕੇ ਐਚ.ਆਰ.ਨਾਰੰਗ ਸਟੇਟ ਪ੍ਰਧਾਨ, ਟੀ.ਆਰ. ਵਧਵਾ ਸਟੇਟ ਜਨਰਲ ਸਕੱਤਰ, ਆਰ.ਸੀ.ਲੂਥਰਾ ਜਿਲ੍ਹਾ ਪ੍ਰਧਾਨ, ਐਸ.ਸੀ.ਗਲਹੋਤਰਾ ਸਟੇਟ ਉੱਪ ਪ੍ਰਧਾਨ, ਨਿਰਮਲ ਕੌਰ ਸੇਖੋਂ ਮਹਿਲਾ ਪ੍ਰਮੁੱਖ, ਬਰਖਾ ਰਣਾਵਤ ਸੰਗਠਨ ਸਕੱਤਰ, ਹਿਤੇਸ਼ ਸਰਮਾ ਸੰਯੁਕਤ ਸਕੱਤਰ, ਪੀ.ਵੀ.ਬਾਤਿਸ ਖਜਾਨਚੀ, ਬਿਅੰਤ ਸਿੰਘ ਪੈਟਰਨ ਅਤੇ ਭਾਰਤ ਵਿਕਾਸ ਪ੍ਰੀਸਦ ਜਿਲ੍ਹਾ ਦੱਖਣ ਚੰਡੀਗੜ੍ਹ ਦੇ ਅਹੁਦੇਦਾਰ ਸਾਮਿਲ ਹੋਏ|

Leave a Reply

Your email address will not be published. Required fields are marked *