ਖੂਨਦਾਨ ਕੈਂਪ ਵਿੱਚ 226 ਯੂਨਿਟ ਖੂਨ ਦਾਨ

ਚੰਡੀਗੜ੍ਹ, 30 ਜੂਨ (ਸ.ਬ.) ਥੈਲੀਸੀਮੀਅਕ ਚਿਲਡਰਨ ਵੈਲਫੇਅਰ ਐਸੋਸੀਏਸ਼ਨ ਵਲੋਂ ਡਾ. ਨੀਲਮ ਮਰਵਾਹਾ ਹੈਡ ਟਰਾਂਸਫੀਊਜਨ ਮੈਡੀਸਨ ਦੀ ਅਗਵਾਈ ਵਿੱਚ ਪੀ ਜੀ ਆਈ ਵਿਖੇ 175ਵਾਂ ਖੂਨਦਾਨ ਕੈਂਪ ਲਗਾਇਆ ਗਿਆ| ਇਸ ਕੈਂਪ ਦਾ ਉਦਘਾਟਨ ਡਾ. ਜੀ ਦੀਵਾਨ ਡਾਇਰੈਕਟ ਹੈਲਥ ਸਰਵਿਸ ਯੂ ਟੀ ਚੰਡੀਗੜ੍ਹ ਨੇ ਕੀਤਾ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਰਜਿੰਦਰ ਕਾਲੜਾ ਨੇ ਦੱਸਿਆ ਕਿ ਇਸ ਕੈਂਪ ਵਿੱਚ 226 ਵਿਅਕਤੀਆਂ ਨੇ ਖੂਨਦਾਨ ਕੀਤਾ| ਉਹਨਾਂ ਦਸਿਆ ਕਿ ਗਰਮੀਆਂ ਦੇ ਮੌਸਮ ਦਾ ਇਹ 6ਵਾਂ ਖੂਨਦਾਨ ਕੈਂਪ ਸੀ| ਇਹਨਾਂ ਸਾਰੇ 6 ਖੂਨਦਾਨ ਕੈਂਪਾਂ ਵਿੱਚ 1619 ਯੂਨਿਟ ਖੂਨ ਪੀ ਜੀ ਆਈ ਅਤੇ ਜੀ ਐਮ ਸੀ ਐਚ ਸੈਕਟਰ 32 ਚੰਡੀਗੜ੍ਹ ਦੀਆਂ ਟੀਮਾਂ ਵਲੋਂ ਇੱਕਤਰ ਕੀਤਾ ਜਾ ਚੁੱਕਿਆ ਹੈ| ਉਹਨਾਂ ਕਿਹਾ ਕਿ ਸੰਸਥਾ ਵਲੋਂ ਅਗਲਾ ਕੈਂਪ 14 ਜੁਲਾਈ ਨੂੰ ਪੀ ਜੀ ਆਈ ਦੇ ਰਿਸਚਰਚ ਬਲਾਕ ਏ ਦੇ ਜਾਕਿਰ ਹਾਲ ਵਿੱਚ ਲਗਾਇਆ ਜਾਵੇਗਾ|

Leave a Reply

Your email address will not be published. Required fields are marked *