ਖੂਨਦਾਨ ਕੈਂਪ ਵਿੱਚ 50 ਯੂਨਿਟ ਖੂਨਦਾਨ ਕੀਤਾ

ਖਰੜ, 8 ਅਗਸਤ (ਕੁਸ਼ਲ ਆਨੰਦ) ਖਰੜ ਦੇ ਆਰੀਆ ਕਾਲਜ ਰੋਡ ਤੇ ਸਥਿਤ ਪਰਸ਼ੂਰਾਮ ਭਵਨ ਵਿਖੇ ਲਾਇਨਜ ਕਲੱਬ ਫਰੈਂਡ ਅਤੇ ਲਾਇਨਜ ਕਲੱਬ ਸਿਟੀ ਖਰੜ ਵਲੋਂ ਸਾਂਝਾ ਖੂਨਦਾਨ ਕੈਂਪ ਕਲੱਬ ਦੇ ਮੈਂਬਰ ਸੁਨੀਲ ਅਗਰਵਾਲ ਦੇ ਬੇਟੇ ਚਿਮਣੀ ਅਗਰਵਾਲ ਦੇ ਜਨਮ ਦਿਹਾੜੇ ਦੇ ਮੌਕੇ ਤੇ ਲਗਾਇਆ ਗਿਆ| ਇਸ ਮੌਕੇ ਚਿਮਣੀ ਅਗਰਵਾਲ ਵਲੋਂ ਕੇਕ ਕੱਟਣ ਦੀ ਰਸਮ ਨਿਭਾਈ ਗਈ ਅਤੇ ਇਸ ਮੌਕੇ ਲਾਇਨਜ ਕੱਲਬ ਸਿਟੀ ਖਰੜ ਅਤੇ ਲਾਇਨਜ ਕੱਲਬ ਫਰੈਂਡ ਦੀ ਸਮੁੱਚੀ ਟੀਮ ਵੀ ਮੌਜੂਦ ਸੀ|
ਕਲੱਬ ਦੇ ਪ੍ਰੋਜੈਕਟ ਚੇਅਰਮੈਨ ਸੁਭਾਸ਼ ਅਗਰਵਾਲ ਅਤੇ ਲਾਇਨਜ ਕੱਲਬ ਫਰੈਂਡ ਦੇ ਪ੍ਰਧਾਨ ਤਜਿੰਦਰ ਸਿੰਘ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਵਿੱਚ 50 ਯੂਨਿਟ ਖੂਨ ਖੂਨਦਾਨੀਆਂ ਵਲੋਂ ਖੂਨਦਾਨ ਕੀਤਾ ਗਿਆ ਜਿਸ ਵਿੱਚ ਨੌਜਵਾਨ ਵਰਗ ਵਲੋਂ ਹਮੇਸ਼ਾ ਦੀ ਤਰ੍ਹਾਂ ਇਸ ਕੈਂਪ ਵਿੱਚ ਸਭ ਤੋਂ ਵੱਧ ਆਪਣਾ ਯੋਗਦਾਨ ਦਿੱਤਾ ਗਿਆ| ਇਹ ਕੈਂਪ ਸਰਕਾਰੀ ਮੈਡੀਕਲ ਕਾਲਜ ਐਂਡ ਹਸਪਤਾਲ ਸੈਕਟਰ 32 ਚੰਡੀਗੜ੍ਹ ਵਲੋਂ ਆਈ ਮਾਹਿਰ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਹੇਠ ਲਗਾਇਆ ਗਿਆ ਅਤੇ ਡਾਕਟਰਾਂ ਦੀ ਆਈ ਟੀਮ ਵਲੋਂ ਖੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਅਤੇ ਲਾਇਨਜ ਕੱਲਬ ਵਲੋਂ ਯਾਦਗਾਰ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਲਾਇਨਜ ਕਲੱਬ ਸਿਟੀ ਖਰੜ ਦੇ ਪ੍ਰਧਾਨ ਪਰਮਪ੍ਰੀਤ ਸਿੰਘ, ਕੁਲਵੰਤ ਸਿੰਘ, ਲਾਇਨਜ ਕੱਲਬ ਫਰੈਂਡ ਤੋਂ ਨਰਿੰਦਰ ਰਾਣਾ, ਗੁਰਮੁੱਖ ਸਿੰਘ, ਪ੍ਰੀਤ ਕੰਵਲ, ਨਰੇਸ਼ ਸਿੰਗਲਾ ਮੌਜੂਦ ਸਨ|

Leave a Reply

Your email address will not be published. Required fields are marked *