ਖੂਨਦਾਨ ਕੈਂਪ 1 ਜਨਵਰੀ ਨੂੰ

ਪੰਚਕੂਲਾ, 30 ਦਸੰਬਰ (ਸ.ਬ.) ਨਵੇਂ ਸਾਲ ਸੰਬੰਧੀ ਸ੍ਰੀ ਸ਼ਿਵ ਕਾਂਵੜ ਮਹਾਸੰਘ ਚੈਰੀਟੇਬਲ ਟਰੱਸਟ ਅਤੇ ਸ੍ਰੀ ਓਂਕਾਰ ਦਾਸ ਮਿੱਤਲ ਚੈਰੀਟੇਬਲ ਟਰੱਸਟ ਵੱਲੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਪੰਚਕੂਲਾ ਦੇ ਸਹਿਯੋਗ ਨਾਲ ਦੋ ਖੂਨਦਾਨ ਕੈਂਪ 1 ਜਨਵਰੀ 2017 ਨੂੰ ਸ੍ਰੀ ਮਾਤਾ ਮਨਸਾ ਦੇਵੀ ਮੰਦਿਰ ਕੰਪਲੈਕਸ ਪੰਚਕੂਲਾ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਅਤੇ ਇਸੇ ਦਿਨ ਰਾਜਕੀਯ ਮਾਧਮਿਕ ਵਿਦਿਆਲਿਆ ਸੁਕੇਤੜੀ ਪੰਚਕੂਲਾ ਵਿਖੇ ਸਵੇਰੇ 9 ਤੋਂ 3 ਵਜੇ ਤੱਕ ਲਗਾਏ ਜਾ ਰਹੇ ਹਨ|
ਇਯ ਸੰਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਬੁਲਾਰੇ ਨੇ ਦਸਿਆ ਕਿ ਸ੍ਰੀ ਮਾਤਾ ਮਨਸਾ ਦੇਵੀ ਮੰਦਿਰ  ਕੰਪਲੈਕਸ ਵਿਖੇ ਲਗਾਏ ਜਾਣ ਵਾਲੇ ਕੈਂਪ ਵਿੱਚ ਮੁੱਖ ਮਹਿਮਾਨ ਸ੍ਰੀ ਗਿਆਨ ਚੰਦ ਗੁਪਤਾ ਵਿਧਾਇਕ ਪੰਚਕੂਲਾ ਹੋਣਗੇ| ਇਸੇ ਤਰ੍ਹਾਂ ਸੁਕੇਤੜੀ ਵਿਖੇ ਲਗਾਏ ਜਾਣ ਵਾਲੇ ਖੂਨਦਾਨ ਕੈਂਪ ਵਿੱਚ ਸ੍ਰੀਮਤੀ ਹੇਮਾ ਸ਼ਰਮਾ ਮੁੱਖ ਮਹਿਮਾਨ ਹੋਣਗੇ|

Leave a Reply

Your email address will not be published. Required fields are marked *