ਖੂਨਦਾਨ ਕੈਂਪ 10 ਜੂਨ ਨੂੰ

ਐਸ ਏ ਐਸ ਨਗਰ, 1 ਜੂਨ (ਸ.ਬ.) ਸਤਵੀਰ ਸਿੰਘ ਧਨੋਆ, ਕੌਂਸਲਰ ਵਾਰਡ ਨੰ: 23 ਵੱਲੋਂ ਡਿਪਲਾਸਟ ਗਰੁੱਪ ਦੇ ਸਹਿਯੋਗ ਨਾਲ ਵਿਸ਼ਵ ਖੂਨਦਾਨ ਦਿਵਸ ਤੇ ਅੱਠਵਾਂ ਖੂਨਦਾਨ ਕੈਂਪ 10 ਜੂਨ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 1:30 ਵਜੇ ਤੱਕ, ਕਮਿਊਨਟੀ ਸੈਂਟਰ, ਸੈਕਟਰ 69, ਐਸ. ਏ. ਐਸ. ਨਗਰ ਵਿਖੇ ਲਗਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਧਨੋਆ ਨੇ ਦੱਸਿਆ ਕਿ ਖੂਨ ਦੀ ਮੰਗ ਅਤੇ ਪੂਰਤੀ ਨੂੰ ਸੰਤੁਲਿਤ ਕਰਨ ਲਈ ਪੀ.ਜੀ.ਆਈ. ਬਲੱਡ ਬੈਂਕ ਦੇ ਸੱਦੇ ਤੇ ਪੰਜਾਬੀ ਵਿਰਸਾ ਸੱਭਿਆਚਾਰਕ ਵੱਲੋਂ ਇਹ ਖੂਨਦਾਨ ਕੈਂਪ ਲਗਾਇਆ ਜਾਵੇਗਾ| ਇਸ ਕੈਂਪ ਵਿੱਚ ਬਲੱਡ ਦੇ ਯੂਨਿਟ ਪੀ.ਜੀ.ਆਈ. ਦੀ ਤਜਰਬੇਕਾਰ ਡਾਕਟਰਾਂ ਦੀ ਟੀਮ ਵੱਲੋਂ ਇਕੱਤਰ ਕੀਤੇ ਜਾਣਗੇ|  ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਖੂਨਦਾਨ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਦਿਸ਼ਾ ਵਿੱਚ ਕੰਮ ਕਰਨਾ ਬਹੁਤ ਜ਼ਰੂਰੀ ਹੈ ਅਤੇ ਸਾਡੇ ਨੌਜਵਾਨਾਂ ਨੂੰ ਇਸ ਵਿੱਚ ਵੱਧ ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ| ਤਾਂ ਜੋ ਕਿ ਖੂਨ ਦੀ ਕਮੀ ਕਾਰਨ ਅਜਾਂਈ ਜਾ ਰਹੀਆਂ ਅਣਮੁੱਲੀਆਂ ਜਾਨਾਂ ਬਚਾਈਆਂ ਜਾ ਸਕਣ|
ਇਸ ਮੌਕੇ ਸ੍ਰੀ ਅਸ਼ੋਕ ਕੁਮਾਰ ਗੁਪਤਾ, ਐਮ.ਡੀ. ਡਿਪਲਾਸਟ ਗਰੁੱਪ ਨੇ ਕਿਹਾ ਕਿ ਖੂਨਦਾਨ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੀ ਸਖਤ ਲੋੜ ਹੈ| ਉਨ੍ਹਾਂ ਕਿਹਾ ਕਿ ਇਸ ਮੌਕੇ ਤੇ ਖੂਨਦਾਨੀਆਂ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਸਨਮਾਨ ਚਿੰਨ ਅਤੇ ਸਰਟੀਫਿਕੇਟ ਭੇਟ ਕੀਤੇ ਜਾਣਗੇ|
ਇਸ ਮੌਕੇ ਤੇ ਕਰਮ ਸਿੰਘ ਮਾਵੀ, ਹਰਜੀਤ ਸਿੰਘ ਗਿੱਲ, ਪ੍ਰਭਦੀਪ ਸਿੰਘ ਬੋਪਾਰਾਏ, ਸੁਰਜੀਤ ਸਿੰਘ ਸੇਖੋਂ, ਜਸਰਾਜ ਸਿੰਘ ਸੋਨੂੰ, ਹਰਪਾਲ ਸਿੰਘ, ਸੁਖਦੇਵ ਸਿੰਘ ਵਾਲੀਆ, ਜਗਤਾਰ ਸਿੰਘ ਬਾਰੀਆ, ਗੁਰਦੀਪ ਸਿੰਘ ਅਟਵਾਲ, ਹਰਬੰਸ ਸਿੰਘ ਰਾਣਾ,  ਗੁਰਮੇਲ ਸਿੰਘ, ਐਸ.ਪੀ. ਦੁੱਗਲ, ਹਰਮੀਤ ਸਿੰਘ, ਰੇਸ਼ਮ ਸਿੰਘ, ਕੁਲਦੀਪ ਸਿੰਘ ਹੈਪੀ, ਵੀ.ਪੀ. ਸਿੰਘ, ਹਰਦੀਪ ਸਿੰਘ, ਸੁਦਾਗਰ ਸਿੰਘ ਬੱਲੋਮਾਜਰਾ, ਦਿਨੇਸ਼ ਸੈਣੀ, ਪਰਵਿੰਦਰ ਸਿੰਘ, ਗੁਰਦਿਆਲ ਸਿੰਘ, ਮਦਨ ਕੁਮਾਰ ਮੱਦੀ  ਅਤੇ ਸਮੂਹ ਅਹੁਦੇਦਾਰ ਅਤੇ ਮੈਂਬਰਾਨ ਹਾਜਰ ਸਨ|

Leave a Reply

Your email address will not be published. Required fields are marked *